ਲਖਨਊ, 25 ਮਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਵਸਨੀਕ ਇਕ ਲੜਕੀ ਨਾਲ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਲਖਨਊ ਵਿਖੇ ਜਬਰ ਜਨਾਹ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਜ਼ੀਰੋ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਕੇਸ ਯੂ. ਪੀ. ਟ੍ਰਾਂਸਫਰ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਦੇ ਸੁਸ਼ਾਂਤ ਗੋਲਫ਼ ਸਿਟੀ ਥਾਣਾ ਖੇਤਰ ਤੋਂ ਮਹਿਲਾ ਸੁਰੱਖਿਆ ਨੂੰ ਤਾਰ-ਤਾਰ ਕਰਨ ਵਾਲਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦਿੱਲੀ `ਚ ਪੜ੍ਹਨ ਵਾਲੀ ਇਕ ਵਿਦਿਆਰਥਣ ਨਾਲ ਲਖਨਊ `ਚ ਸਮੂਹਿਕ ਜਬਰ-ਜ਼ਨਾਹ (Rape) ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਇਸ ਮਾਮਲੇ `ਚ ਦਿੱਲੀ ਦੇ ਆਨੰਦ ਵਿਹਾਰ ਜੀ.ਆਰ.ਪੀ. ਥਾਣੇ `ਚ `ਜ਼ੀਰੋ ਐੱਫ. ਆਈ. ਆਰ. ਦਰਜ (Zero FIR registered) ਹੋਣ ਤੋਂ ਬਾਅਦ ਕੇਸ ਨੂੰ ਅਗਲੇਰੀ ਕਾਰਵਾਈ ਲਈ ਲਖਨਊ ਪੁਲਸ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ।
ਕੌਣ ਕੌਣ ਹੈ ਮੁਲਜਮਾਂ ਵਿਚ ਸ਼ਾਮਲ
ਲਖਨਊ ਦੇ ਸੁਸ਼ਾਂਤ ਗੋਲਫ਼ ਸਿਟੀ ਥਾਣੇ `ਚ ਮੁਲਜ਼ਮਾਂ ਦੇ ਖਿਲਾਫ ਭਾਰਤੀ ਨਿਆਏ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 70(1), 123, 127(3) ਅਤੇ 351 (2) ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ । ਨਾਮਜ਼ਦ ਮੁਲਜ਼ਮਾਂ `ਚ ਜੌਨਪੁਰ ਨਿਵਾਸੀ ਸਿ਼ਵਮ ਯਾਦਵ, ਸੰਨੀ ਯਾਦਵ ਅਤੇ ਉਨ੍ਹਾਂ ਦਾ ਇਕ ਅਣਪਛਾਤਾ ਦੋਸਤ ਸ਼ਾਮਲ ਹੈ । ਪੁਲਸ ਦੀ ਮੁੱਢਲੀ ਜਾਂਚ `ਚ ਇਹ ਗੱਲ ਸਾਹਮਣੇ ਆਈ ਹੈ ਕਿ ਪੀੜਤਾ ਅਤੇ ਮੁੱਖ ਮੁਲਜ਼ਮ ਪਿਛਲੇ 4-5 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਸਨ ਅਤੇ ਆਪਸ `ਚ ਦੂਰ ਦੇ ਰਿਸ਼ਤੇਦਾਰ ਵੀ ਹਨ । ਮੁਲਜ਼ਮਾਂ ਦੀ ਛੇਤੀ ਤੋਂ ਛੇਤੀ ਗ੍ਰਿਫਤਾਰੀ ਲਈ ਪੁਲਸ ਪ੍ਰਸ਼ਾਸਨ ਵੱਲੋਂ 4 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ।








