ਪੰਜਾਬ ’ਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣੀਆਂ ਸ਼ੁਰੂ

ਚੰਡੀਗੜ੍ਹ, 26 ਮਈ, 2026 : ਪੰਜਾਬ ਵਿਚ ਅੱਜ ਵੱਖ-ਵੱਖ ਥਾਵਾਂ ‘ਤੇ ਨਗਰ ਨਿਗਮਾਂ (Municipal Corporations), ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਿੰਗ (Voting) ਦਾ ਕੰਮ ਸਵੇਰ ਤੋਂ ਹੀ ਸ਼ੁਰੂ ਹੋ ਚੁੱਕਿਆ ਹੈ ।

ਕਿੰਨੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਪੈਣੀਆਂ ਹਨ ਵੋਟਾਂ

ਮਿਲੀ ਜਾਣਕਾਰੀ ਮੁਤਾਬਕ ਅੱਜ ਪੰਜਾਬ ਵਿਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਾਂ ਪੈਣ ਦਾ ਅਮਲ ਅੱਜ ਸਵੇਰੇ 8.00 ਵਜੇ ਸ਼ੁਰੂ ਹੋ ਗਿਆ ਜੋ ਕਿ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜੇ 29 ਮਈ ਨੂੰ ਆਉਣਗੇ । ਮੁਹਾਲੀ, ਬਠਿੰਡਾ, ਬਟਾਲਾ, ਬਰਨਾਲਾ, ਅਬੋਹਰ, ਕਪੂਰਥਲਾ ਅਤੇ ਪਠਾਨਕੋਟ ਨਗਰ ਨਿਗਮਾਂ ਵਿਚ ਚੋਣਾਂ (Elections) ਹੋ ਰਹੀਆਂ ਹਨ ।

ਕੁੱਲ ਕਿੰਨੇ ਉਮੀਦਵਾਰ ਹਨ ਚੋਣ ਮੈਦਾਨ ਵਿਚ

ਇਸੇ ਤਰੀਕੇ 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਵੋਟਾਂ ਪੈ ਰਹੀਆਂ ਹਨ। ਕੁੱਲ 7555 ਉਮੀਦਵਾਰ (Candidate) ਚੋਣ ਮੈਦਾਨ ਵਿਚ ਹਨ । ਸਭ ਤੋਂ ਵੱਧ 1801 ਆਮ ਆਦਮੀ ਪਾਰਟੀ, 1550 ਕਾਂਗਰਸ, 1316 ਭਾਜਪਾ, 1251 ਅਕਾਲੀ ਦਲ ਅਤੇ ਬਸਪਾ ਦੇ 96 ਉਮੀਦਵਾਰ ਮੈਦਾਨ ਵਿਚ ਹਨ । ਕੁੱਲ 3977 ਪੋਲਿੰਗ ਸਟੇਸ਼ਨ ਬਣਾਏ ਗਏ ਹਨ ।