Patiala Help Club Logo

ਜੀ. ਐਸ. ਟੀ. ਵਿਭਾਗ ਨੇ ਮਾਰੇ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿਚ ਛਾਪੇ

ਚੰਡੀਗੜ੍ਹ, 6 ਜੂਨ 2026 : ਪੰਜਾਬ ਸਰਕਾਰ (Punjab Government) ਦੇ ਗੂਡਜ਼ ਸਰਵਿਸ ਟੈਕਸ ਵਿਭਾਗ ਵਲੋਂ ਅੱਜ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿਖੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ਦਾ ਸਮਾਚਾਰ ਹੈ ।

ਕੀ ਕੀ ਕੀਤਾ ਗਿਆ ਛਾਪੇਮਾਰੀ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਜੀ. ਐਸ. ਟੀ. ਵਿਭਾਗ (G. S. T. Department) ਵੱਲੋਂ ਜੋ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਛਾਪੇ ਮਾਰੇ ਗਏ ਹਨ ਦੌਰਾਨ ਬਿਨਾਂ ਬਿੱਲਾਂ ਜਾਂ ਜਾਅਲੀ ਚਲਾਨਾਂ ਦੇ 2400 ਮੀਟ੍ਰਿਕ ਟਨ ਸਾਮਾਨ ਜ਼ਬਤ ਕੀਤਾ ਗਿਆ ਹੈ । ਜੀ. ਐਸ. ਟੀ. ਵਿਭਾਗ ਨੇ ਕੁੱਲ 7 ਕਰੋੜ ਮੁੱਲ ਦਾ ਨਕਲੀ ਸਾਮਾਨ ਜ਼ਬਤ ਕੀਤਾ ਅਤੇ 3. 5 ਕਰੋੜ ਦਾ ਜੁਰਮਾਨਾ ਲਗਾਇਆ ।

ਕੀ ਜਾਣਕਾਰੀ ਸਾਂਝੀ ਕੀਤੀ ਹੈ ਵਿੱਤ ਮੰਤਰੀ ਪੰਜਾਬ ਨੇ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੌਰਾਨ, ਜੀਐਸਟੀ ਵਿਭਾਗ ਨੇ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ 200 ਤੋਂ ਵੱਧ ਵਾਹਨਾਂ ਦੀ ਜਾਂਚ ਕੀਤੀ ਅਤੇ 2,400 ਮੀਟ੍ਰਿਕ ਟਨ ਸਾਮਾਨ ਜ਼ਬਤ ਕੀਤਾ ਜੋ ਜਾਂ ਤਾਂ ਬਿਨਾਂ ਬਿੱਲਾਂ ਦੇ ਲਿਜਾਏ ਗਏ ਸਨ ਜਾਂ ਜਾਅਲੀ ਚਲਾਨਾਂ ਦੀ ਵਰਤੋਂ ਕਰਕੇ ਲਿਜਾਏ ਗਏ ਸਨ । ਵਿੱਤ ਮੰਤਰੀ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਸਾਮਾਨ ਦੀ ਕੁੱਲ ਕੀਮਤ ਲਗਭਗ 7 ਕਰੋੜ ਹੈ । ਜੀ. ਐਸ. ਟੀ. ਵਿਭਾਗ ਨੇ ਮਾਲਕਾਂ ‘ਤੇ 3.5 ਕਰੋੜ ਦਾ ਜੁਰਮਾਨਾ ਵੀ ਲਗਾਇਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਨੂੰ ਵੀ ਟੈਕਸ ਚੋਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।

ਟੈਕਸ ਚੋਰੀ ਪ੍ਰਥਾ ਨੂੰ ਖਤਮ ਕਰਨ ਲਈ ਵਿਸ਼ੇਸ਼ ਟੀਮਾਂ ਗਈਆਂ ਹਨ ਬਣਾਈਆਂ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਦੇ ਦਿਨਾਂ ਤੋਂ ਚੱਲੀ ਆ ਰਹੀ ਟੈਕਸ ਚੋਰੀ ਦੀ ਇਸ ਪ੍ਰਥਾ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮਕਸਦ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਸੂਬੇ ਭਰ ਵਿੱਚ ਤਿੱਖੀ ਨਜ਼ਰ ਰੱਖ ਰਹੀਆਂ ਹਨ । ਵਿੱਤ ਮੰਤਰੀ ਚੀਮਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੀ ਆ ਰਹੀ ਟੈਕਸ ਚੋਰੀ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜੀਐਸਟੀ ਵਿਭਾਗ ਨੇ ਕਈ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ।

Advertisement