Patiala Help Club Logo

ਜਲੰਧਰ ਪੁਲਸ ਨੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ, 16 ਅਕਤੂਬਰ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਅਧੀਨ ਆਉਂਦੇ ਪਿੰਡ ਦੋਸਾਂਝ ਕਲਾ ਵਿਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕੌਣ ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਜਿਸ ਪਿੰਡ ਦੋੋਸਾਂਝ ਕਲਾ (Village Dosanjh Kalan) ਵਿਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਜਿਨ੍ਹਾਂ ਤਿੰਨ ਨੌਜਵਾਨਾ (Three young men) ਨੂੰ ਜਲੰਧਰ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਤੇ ਸ਼ਗਨਦੀਪ ਸਿੰਘ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਤਿੰਨੇ ਮੋਗਾ ਜਿ਼ਲ੍ਹੇ ਦੇ ਰਹਿਣ ਵਾਲੇ ਹਨ । ਪੁਲਸ ਵਲੋਂ ਉਨ੍ਹਾਂ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ ।

ਕਦੋਂ ਹੈ ਦਾ ਇਹ ਮਾਮਲਾ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮਾਮਲਾ 7 ਅਕਤੂਬਰ ਦਾ ਹੈ । ਦਿਲਜੀਤ ਦੋਸਾਂਝ ਦੇ ਆਰਾ ਇੰਡੀਆ ਟੂਰ ਤੋਂ ਪਹਿਲਾਂ ਦੋਸਾਂਝ ਕਲਾਂ ’ਚ ਕੁਝ ਲੋਕਾਂ ਨੇ ਇੱਕ ਘਰ ਦੀ ਕੰਧ ’ਤੇ ਸਪਰੇਅ ਨਾਲ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ (Slogans of ‘Khalistan Zindabad’) ਲਿਖ ਦਿੱਤੇ ਸਨ । ਕੰਧ ਦੇ ਹੇਠਾਂ ਦਿਲਜੀਤ ਦੋਸਾਂਝ ਦਾ ਨਾਂ ਵੀ ਲਿਖਿਆ ਗਿਆ ਸੀ ।ਸ਼ੁਰੂ ’ਚ ਇਸ ਮਾਮਲੇ ਨੂੰ ਦਿਲਜੀਤ ਦੇ ਘਰ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਸੀ, ਪਰ ਬਾਅਦ ’ਚ ਪਤਾ ਲੱਗਾ ਕਿ ਜਿਸ ਕੰਧ ’ਤੇ ਨਾਅਰੇ ਲਿਖੇ ਗਏ ਸਨ, ਉਹ ਉਨ੍ਹਾਂ ਦੇ ਗੁਆਂਢੀ ਦਾ ਘਰ ਸੀ। ਦਿਲਜੀਤ ਦਾ ਘਰ ਸੜਕ ਦੇ ਦੂਜੇ ਪਾਸੇ ਸਥਿਤ ਹੈ ।

Advertisement