ਦਿੱਲੀ, 6 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਜੋਤੀ ਨਗਰ ਵਿਖੇ ਇਕ ਘਰ ਵਿਚੋਂ ਪਿਤਾ-ਪੁੱਤਰ (Father-son) ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਜੋਤੀ ਨਗਰ (Jyoti Nagar) ਇਲਾਕੇ ਵਿੱਚ ਅੱਜ ਸਵੇਰੇ ਜੋ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਕਿ ਇੱਕ ਵਿਅਕਤੀ ਆਪਣੇ 13 ਸਾਲਾ ਪੁੱਤਰ ਸਮੇਤ ਮ੍ਰਿਤਕ ਪਾਇਆ ਗਿਆ ਵਿਚ ਦੋਹਾਂ ਦੀ ਪਛਾਣ ਪ੍ਰਵੀਨ ਸ਼ਰਮਾ (54) ਤੇ ਉਸਦਾ 13 ਸਾਲਾ ਪੁੱਤਰ ਹੈ । ਉਕਤ ਦੋਹਾਂ ਵਿਚੋਂ ਪ੍ਰਵੀਨ ਸ਼ਰਮਾ ਦੀ ਲਾਸ਼ ਛੱਜੂਪੁਰ ਇਲਾਕੇ ਵਿੱਚ ਆਪਣੇ ਕਮਰੇ ਵਿੱਚ ਲਟਕਦੀ ਹੋਈ ਮਿਲੀ ਹੈ । ਜਦਕਿ ਉਸ ਦਾ 13 ਸਾਲਾ ਪੁੱਤਰ ਵੀ ਉਸ ਦੇ ਨਾਲ ਵਾਲੇ ਬੈੱਡ `ਤੇ ਮ੍ਰਿਤਕ ਪਾਇਆ ਗਿਆ ।
ਫਾਰੈਂਸਿਕ ਟੀਮਾਂ ਨੇ ਮੌਕੇ ਤੇ ਪਹੁੰਚ ਕੀਤੀ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਣ `ਤੇ ਜੋਤੀ ਨਗਰ ਥਾਣਾ ਪੁਲਿਸ ਮੌਕੇ `ਤੇ ਪਹੁੰਚੀ । ਪੁਲਸ ਨੇ ਦੱਸਿਆ ਕਿ ਪ੍ਰਵੀਨ ਸ਼ਰਮਾ ਜੋ ਤੇਜਵੀਰ ਸਿੰਘ ਦਾ ਪੁੱਤਰ ਸੀ ਅਤੇ ਉੱਤਰੀ ਛੱਜੂਪੁਰ, ਦਿੱਲੀ ਦਾ ਰਹਿਣ ਵਾਲਾ ਸੀ । ਮੌਕੇ `ਤੇ ਫੋਰੈਂਸਿਕ ਟੀਮਾਂ (Forensic teams) ਨੂੰ ਬੁਲਾਇਆ ਗਿਆ । ਫੋਰੈਂਸਿਕ ਮਾਹਿਰਾਂ ਨੇ ਘਟਨਾ ਸਥਾਨ ਤੋਂ ਮਹੱਤਵਪੂਰਨ ਸਬੂਤ ਇਕੱਠੇ ਕੀਤੇ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।
ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ
ਪੋਸਟਮਾਰਟਮ (Postmortem) ਰਿਪੋਰਟ ਤੋਂ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ। ਪੁਲਿਸ ਨੇ ਭਾਰਤੀ ਦੰਡ ਸੰਹਿਤਾ (ਆਈ.ਪੀ. ਸੀ.) ਦੀ ਧਾਰਾ 194 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਜਾਂਚ ਜਾਰੀ ਹੈ । ਪੁਲਸ ਘਟਨਾ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ।








