ਭਾਰਤ ਨੇ ਅਫਗਾਨਿਸਤਾਨ ਨੂੰ ਕੀਤਾ 152 ਦੌੜਾਂ ਤੇ ਆਉਟ

ਚੰਡੀਗੜ੍ਹ, 8 ਜੂਨ 2026 : ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਏ ਕ੍ਰਿਕਟ ਮੈਚ (Cricket match) ਵਿਚ ਭਾਰਤ ਨੇ ਪਹਿਲੀ ਪਾਰੀ ਵਿਚ ਹੀ ਅਫਗਾਨਿਸਤਾਨ ਨੂੰ 152 ਦੌੜਾਂ ਨਾਲ ਹਰਾ ਦਿੱਤਾ ।

ਸਪਿਨ ਗੇਂਦਬਾਜ ਮਾਨਵ ਸੁਥਾਰ ਨੇ ਕਿੰਨੀਆਂ ਵਿਕਟਾਂ ਕੀਤੀਆਂ ਹਾਸਲ

ਭਾਰਤ ਅਤੇ ਅਫਗਾਨਿਸਤਾਨ (India and Afghanistan) ਦਰਮਿਆਨ ਹੋਏ ਕ੍ਰਿਕਟ ਮੈਚ ਵਿਚ ਭਾਰਤ ਦੇ ਖੱਬੇ ਹੱਥ ਦੇ ਸਪਿਨ ਗੇਂਦਬਾਜ਼ (Spin bowler) ਮਾਨਵ ਸੁਥਾਰ ਨੇ ਆਪਣੇ ਟੈਸਟ ਡੈਬਿਊ ‘ਚ 6 ਵਿਕਟਾਂ ਹਾਸਲ ਕੀਤੀਆਂ । ਸੁਥਾਰ ਨੇ ਮੁੱਲਾਂਪੁਰ ‘ਚ ਅਫਗਾਨਿਸਤਾਨ ਵਿਰੁੱਧ ਇੱਕਮਾਤਰ ਟੈਸਟ ਦੇ ਤੀਜੇ ਦਿਨ ਇਹ ਉਪਲਬਧੀ ਹਾਸਲ ਕੀਤੀ । ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੀ ਅਗਵਾਈ ‘ਚ, ਭਾਰਤ ਨੇ ਪਹਿਲੀ ਪਾਰੀ ‘ਚ ਅਫਗਾਨਿਸਤਾਨ ਨੂੰ 152 ਦੌੜਾਂ ‘ਤੇ ਆਊਟ ਕਰ ਦਿੱਤਾ ।

ਭਾਰਤ ਨੇ ਕੀਤਾ ਫਾਲੋ ਆਨ ਲਾਗੂ ਕਰਨ ਦਾ ਫ਼ੈਸਲਾ

ਭਾਰਤ ਨੇ ਆਪਣੀ ਪਹਿਲੀ ਪਾਰੀ ਅੱਠ ਵਿਕਟਾਂ ‘ਤੇ 564 ਦੌੜਾਂ ‘ਤੇ ਐਲਾਨ ਦਿੱਤੀ, ਜਿਸ ਨਾਲ 412 ਦੌੜਾਂ ਦੀ ਵੱਡੀ ਲੀਡ ਹਾਸਲ ਹੋਈ । ਭਾਰਤ ਨੇ ਫਾਲੋ-ਆਨ ਲਾਗੂ ਕਰਨ ਦਾ ਫੈਸਲਾ ਕੀਤਾ ਅਤੇ ਫਿਰ ਟੀਮ ਦੂਜੀ ਪਾਰੀ ‘ਚ ਬੱਲੇਬਾਜ਼ੀ ਲਈ ਵਾਪਸ ਆਈ । ਮਾਨਵ ਸੁਥਾਰ (Manav Suthar) ਨੇ ਅਫਗਾਨਿਸਤਾਨ ਵਿਰੁੱਧ ਪਹਿਲੀ ਪਾਰੀ ‘ਚ 33 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ, ਜੋ ਕਿ ਟੈਸਟ ਡੈਬਿਊ ‘ਤੇ ਕਿਸੇ ਭਾਰਤੀ ਗੇਂਦਬਾਜ਼ ਦੁਆਰਾ ਪਹਿਲੀ ਪਾਰੀ ‘ਚ ਦੂਜਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ । ਇਹ ਰਿਕਾਰਡ ਨਰਿੰਦਰ ਹਿਰਵਾਨੀ ਦੇ ਨਾਮ ਹੈ, ਜਿਨ੍ਹਾਂ ਨੇ 1988 ‘ਚ ਵੈਸਟਇੰਡੀਜ਼ ਵਿਰੁੱਧ ਆਪਣੇ ਟੈਸਟ ਡੈਬਿਊ ਦੀ ਪਹਿਲੀ ਪਾਰੀ ‘ਚ 61 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ ਸਨ ।

ਮਾਨਵ ਸੁਥਾਰ ਦੀ ਵਧੀਆ ਗੇਂਦਬਾਜੀ ਨੇ ਖਿੱਚਿਆ ਸਭ ਦਾ ਧਿਆਨ

ਅਫਗਾਨਿਸਤਾਨ ਵਿਰੁੱਧ ਆਪਣੇ ਡੈਬਿਊ ਟੈਸਟ ਮੈਚ ‘ਚ ਨੌਜਵਾਨ ਸਪਿਨ ਆਲਰਾਊਂਡਰ ਮਾਨਵ ਸੁਥਾਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਧਿਆਨ ਖਿੱਚਿਆ । ਉਸਨੇ ਬਹੁਤ ਹੀ ਕਿਫਾਇਤੀ ਅਤੇ ਪ੍ਰਭਾਵਸ਼ਾਲੀ ਸਪੈਲ ਗੇਂਦਬਾਜ਼ੀ ਕੀਤੀ । ਮਾਨਵ ਨੇ ਬੱਲੇ ਨਾਲ ਵੀ ਲਾਭਦਾਇਕ ਯੋਗਦਾਨ ਪਾਇਆ, 41 ਗੇਂਦਾਂ ‘ਤੇ 28 ਦੌੜਾਂ ਬਣਾਈਆਂ, ਜਿਸ ‘ਚ ਦੋ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ । ਆਪਣੇ ਪਹਿਲੇ ਹੀ ਟੈਸਟ ਮੈਚ ‘ਚ ਬੱਲੇ ਅਤੇ ਗੇਂਦ ਦੋਵਾਂ ਨਾਲ ਪ੍ਰਭਾਵ ਪਾ ਕੇ, ਮਾਨਵ ਸੁਥਾਰ ਨੇ ਭਾਰਤੀ ਕ੍ਰਿਕਟ ‘ਚ ਆਪਣੇ ਉੱਜਵਲ ਭਵਿੱਖ ਦਾ ਇੱਕ ਮਜ਼ਬੂਤ ਸੰਕੇਤ ਦਿੱਤਾ ਹੈ ।