ਚੰਡੀਗੜ੍ਹ, 18 ਜੂਨ 2026 : ਚੰਡੀਗੜ੍ਹ ਮੌਸਮ ਵਿਭਾਗ (Meteorological Department) ਦੇ ਅਨੁਸਾਰ ਵੱਖ-ਵੱਖ ਥਾਵਾਂ ਤੇ ਮੀਂਹ ਤੇ ਹਨੇਰੀ ਦੇ ਐਲਰਟ ਦੇ ਚਲਦਿਆਂ ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ।
ਕੀ ਚਿਤਾਵਨੀ ਜਾਰੀ ਕੀਤੀ ਗਈ ਹੈ
ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਬਦਲਣ ਵਾਲਾ ਹੈ ਦੇ ਚਲਦਿਆਂ ਇੱਕ ਸਰਗਰਮ ਪੱਛਮੀ ਗੜਬੜੀ (Western disturbance) ਦੇ ਕਾਰਨ 18 ਜੂਨ ਤੋਂ 23 ਜੂਨ ਤੱਕ ਖੇਤਰ ਵਿੱਚ ਮੀਂਹ, ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ । ਇਸ ਸਮੇਂ ਦੌਰਾਨ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ । ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੰਜ ਦਿਨਾਂ ਦਾ `ਯੈਲੋ ਅਲਰਟ` ਜਾਰੀ ਕੀਤਾ ਹੈ ।
ਕਿਹੜੇ ਕਿਹੜੇ ਜਿਲਿਆਂ ਵਿਚ ਹੈ ਮੀਂਹ ਦੀ ਸੰਭਾਵਨਾ
ਪੰਜਾਬ ਦੇ ਜਿਹੜੇ ਜਿਹੜੇ ਜਿਲਿਆਂ ਵਿਚ ਮੀਂਹ (Rain) ਪੈਣ ਦੀ ਸੰਭਾਵਨਾ ਹੈ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜਿ਼ਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ ਅਤੇ ਮਾਨਸਾ, ਮੋਹਾਲੀ, ਪਟਿਆਲਾ ਵਿੱਚ ਗਰਜ-ਤੂਫ਼ਾਨ, ਮੀਂਹ ਅਤੇ ਹਨੇਰੀ ਆਉਣ ਦੀ ਸੰਭਾਵਨਾ ਹੈ ।
ਉੱਤਰੀ ਪਾਕਿਸਤਾਨ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਇੱਕ ਪੱਛਮੀ ਗੜਬੜੀ ਸਰਗਰਮ ਹੈ
ਤਾਪਮਾਨ (Temperature) ਵਧਣ ਨਾਲ ਬਿਜਲੀ ਦੀ ਮੰਗ ਵਧ ਗਈ । ਬੁੱਧਵਾਰ ਨੂੰ ਮੰਗ 14,250 ਮੈਗਾਵਾਟ ਤੱਕ ਪਹੁੰਚ ਗਈ । ਇਸ ਸਮੇਂ ਦੌਰਾਨ ਕੇਂਦਰ ਤੋਂ 8,818 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਗਈ, ਜਦੋਂ ਕਿ ਸੂਬੇ ਦਾ ਆਪਣਾ ਬਿਜਲੀ ਉਤਪਾਦਨ 5,458 ਮੈਗਾਵਾਟ ਹੈ । ਹਾਲਾਂਕਿ ਪਹਿਲਾਂ ਮੰਗ ਘੱਟ ਸੀ । ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਇੱਕ ਮੌਸਮੀ ਦਬਾਅ ਰੇਖਾ (ਘੱਟ ਦਬਾਅ ਦੀ ਇੱਕ ਰੇਖਾ) ਪੰਜਾਬ ਤੋਂ ਬਿਹਾਰ ਤੱਕ ਫੈਲੀ ਹੋਈ ਹੈ, ਜੋ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਉੱਪਰੋਂ ਲੰਘਦੀ ਹੈ, ਜਿਸ ਕਾਰਨ ਮੀਂਹ ਦੀ ਗਤੀਵਿਧੀ ਵਿੱਚ ਵਾਧਾ ਹੋ ਸਕਦਾ ਹੈ । ਉੱਤਰੀ ਪਾਕਿਸਤਾਨ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਇੱਕ ਪੱਛਮੀ ਗੜਬੜੀ ਸਰਗਰਮ ਹੈ ।








