Patiala Help Club Logo

ਚੋਣ ਗਾਰੰਟੀਆਂ ਤੇ ਵਿਕਾਸ ਦੇ ਮੁੱਦੇ ਤੇ ਵਿਰੋਧੀ ਨਹੀਂ ਕਰ ਪਾ ਰਹੇ ਮੁਕਾਬਲਾ : ਮਾਨ

ਮੁਹਾਲੀ, 25 ਜੂਨ 2026 : ਮੋਹਾਲੀ ਵਿਖੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਆਖਿਆ ਕਿ ਚੋਣ ਗਾਰੰਟੀਆਂ ਤੇ ਵਿਕਾਸ ਦੇ ਮੁੱਦੇ ‘ਤੇ ਵਿਰੋਧੀ ਮੁਕਾਬਲਾ ਨਹੀਂ ਕਰ ਪਾ ਰਹੇ ਹਨ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਮਾਨ ਨੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵੀਰਵਾਰ ਨੂੰ ਅਚਾਨਕ ਸੰਗਰੂਰ ਦਾ ਦੌਰਾ ਕਰਕੇ ਮੁਹਾਲੀ ਵਿੱਚ ਮੀਡੀਆ ਦੇ ਰੂਬਰੂ ਹੋਏ । ਉਨ੍ਹਾਂ ਕਿਹਾ ਕਿ ਚੋਣ ਗਰੰਟੀਆਂ (Election guarantees) ਅਤੇ ਵਿਕਾਸ ਦੇ ਮੁੱਦੇ `ਤੇ ਵਿਰੋਧੀ ਮੇਰਾ ਮੁਕਾਬਲਾ ਨਹੀਂ ਕਰ ਸਕਦੇ ਪਰ ਹੁਣ ਫਰਜ਼ੀ ਵੀਡੀਓ ਬਣਾ ਕੇ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ । ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੀਤੇ ਜਾ ਰਹੇ ਵਿਕਾਸ ਤੋਂ ਆਮ ਨਾਗਰਿਕ ਬੇਹੱਦ ਸੰਤੁਸ਼ਟ ਹਨ ਅਤੇ ਲੋਕ ਮਿਲਣੀਆਂ ਵਿੱਚ ਵੀ ਲੋਕਾਂ ਦੀ ਵੱਡੀ ਭੀੜ ਜੁੱਟ ਰਹੀ ਹੈ । ਜਿਸ ਕਾਰਨ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਹਨ । ਜਿਸ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਧਾਰਮਿਕ ਮੁੱਦਾ ਬਣਾ ਕੇ ਉਨ੍ਹਾਂ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ।

ਵੀਡੀਓ ਵਿੱਚ ਦਿਖਾਈ ਰਿਹਾ ਵਿਅਕਤੀ ਉਸ ਦੇ ਕੱਦ ਕਾਠ ਨਾਲ ਮੇਲ ਨਹੀਂ ਖਾਂਦਾ : ਮੁੱਖ ਮੰਤਰੀ

ਦੱਸਣਯੋਗ ਹੈ ਕਿ ਆਦਮੀ ਪਾਰਟੀ ਨੇ ਕਥਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਏ. ਡੀ. ਜੀ. ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਦੁਹਰਾਇਆ ਕਿ ਵੀਡੀਓ ਫਰਜੀ ਹੈ । ਮਾਨ ਨੇ ਸਕਰੀਨ ਉਤੇ ਇਕ ਵੀਡੀਓ ਦਿਖਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵੀਡੀਓ ਵਿੱਚ ਦਿਖਾਈ ਰਿਹਾ ਵਿਅਕਤੀ ਉਸ ਦੇ ਕੱਦ ਕਾਠ ਨਾਲ ਮੇਲ ਨਹੀਂ ਖਾਂਦਾ । ਮੁੱਖ ਮੰਤਰੀ ਨੇ ਆਪਣੀ ਗਰਦਨ ਉਤੇ ਕਾਫੀ ਸਮਾਂ ਪਹਿਲਾਂ ਹੋਏ ਅਪਰੇਸ਼ਨ ਦਾ ਨਿਸ਼ਾਨ ਵੀ ਦਿਖਾਇਆ । ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀ ਗਰਦਨ ਉਤੇ ਕੋਈ ਨਿਸ਼ਾਨ ਨਹੀਂ ਸੀ। ਸਬੰਧਤ ਵਿਅਕਤੀ ਨੇ ਮਾਸਕ ਪਾਇਆ ਹੋਇਆ ਹੈ ।

ਵੀਡੀਓ ਬਣਾਉਣ ਵਾਲਾ ਡਾਇਰੈਕਟਰ ਅਤੇ ਪ੍ਰਡਿਊਸਰ ਬਾਰੇ ਆਉਂਦੇ ਦਿਨਾਂ ਵਿੱਚ ਖੁਲਾਸਾ ਕੀਤਾ ਜਾਵੇਗਾ :

ਭਗਵੰਤ ਮਾਨ

ਮੁੱਖ ਮੰਤਰੀ ਨੇ ਉਹ ਸਖਸ਼ ਵੀ ਦਿਖਾਇਆ ਜਿਸ ਨੇ ਆਪਣੇ ਹੱਥ ਵਿੱਚ ਮਾਸਕ ਫੜਿਆ ਹੋਇਆ ਸੀ । ਇਸ ਸਮੇਂ ਇਹ ਵਿਅਕਤੀ ਕੈਨੇਡਾ ਵਿਚ ਹੈ ਅਤੇ ਜਿਥੇ ਉਹ ਬੈਠਾ ਸੀ।ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਫੋਟੋ ਕਿਸੇ ਹੋਟਲ ਦੀ ਹੈ । ਇਹ ਵੀਡੀਓ ਬਣਾਉਣ ਵਾਲਾ ਡਾਇਰੈਕਟਰ ਅਤੇ ਪ੍ਰਡਿਊਸਰ ਬਾਰੇ ਆਉਂਦੇ ਦਿਨਾਂ ਵਿੱਚ ਖੁਲਾਸਾ ਕੀਤਾ ਜਾਵੇਗਾ ।

ਸੰਗਤ ਦਾ ਜੋ ਫੈਸਲਾ ਹੋਵੇਗਾ ਉਹ ਮਨਜੂਰ ਹੋਵੇਗਾ : ਮਾਨ

ਮਾਨ ਨੇ ਕਿਹਾ ਕਿ “ਮੈਂ ਗੁਰੂ ਨਾਨਕ ਲੇਵਾ `ਤੇ ਫੈਸਲਾ ਛੱਡਦਾ ਹਾਂ ” । ਸੰਗਤ ਦਾ ਜੋ ਫੈਸਲਾ ਹੋਵੇਗਾ ਉਹ ਮਨਜੂਰ ਹੋਵੇਗਾ । ਇਹ ਵਿਅਕਤੀ ਡੰਮੀ ਹੈ ਅਤੇ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਕੇਂਦਰ ਸਰਕਾਰ ਦੇ ਦਬਾਅ ਵਿੱਚ ਆ ਕੇ ਗੁਆਂਢੀ ਸੂਬੇ ਦੀ ਪੁਲਸ ਨੇ ਫਰਜ਼ੀ ਕਾਰਵਾਈ ਕੀਤੀ ਹੈ । ਪਿਛਲੀ ਚੋਣਾਂ ਵਿੱਚ ਵੀ ਵਿਰੋਧੀਆਂ ਨੇ ਮੇਰੀਆਂ ਵੀਡੀਓ ਜਾਰੀ ਕਰਕੇ ਮੈਨੂੰ ਸ਼ਰਾਬੀ ਦੱਸਦੇ ਰਹੇ ਹਨ । ਹੁਣ ਫਿਰ ਜਦੋਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵਿਰੋਧੀਆਂ ਨੇ ਫਿਰ ਤੋਂ ਗਲਤ ਹੱਥ ਕੰਢੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ ।

Advertisement