Patiala Help Club Logo

ਤਾਮਿਲਨਾਡੂ ਵਿਚ ਨਵੀਂ ਵਿਆਹੁਤਾ ਦੀ ਪਹਾੜੀ ਤੋ ਡਿੱਗ ਕੇ ਹੋਈ ਮੌਤ

ਚੇਨਈ, 27 ਜੂਨ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਦੇ ਥੂਥੂਕੁਡੀ ਜਿਲ੍ਹੇ ਵਿਚ ਬੀਤੇ ਦਿਨੀਂ ਇਕ ਨਵੀਂ ਵਿਆਹੁਤਾ ਮਹਿਲਾ ਦੀ ਪਹਾੜੀ ਤੋਂ ਡਿੱਗ ਕੇ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਔਰਤ

ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ਦੇ ਥੂਥੂਕੁਡੀ ਜਿ਼ਲ੍ਹੇ (Thoothukudi district) ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ 24 ਸਾਲਾ ਨਵ-ਵਿਆਹੁਤਾ ਦੀ ਜੋ ਪਹਾੜੀ ਦੀ ਚੋਟੀ ਤੋਂ ਡਿੱਗ ਕੇ ਮੌਤ ਹੋ ਗਈ ਹੈ ਦੀ ਪਛਾਣ ਅਨੀਤਾ (Anita) ਦੇ ਤੌਰ ‘ਤੇ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਬਾਂਦਰਾਂ ਨੂੰ ਫਲ ਖੁਆ ਰਹੀ ਸੀ ਤਾਂ ਬਾਂਦਰਾਂ ਦੇ ਇੱਕ ਝੁੰਡ ਨੇ ਉਸ ਨੂੰ ਘੇਰ ਲਿਆ, ਜਿਸ ਕਾਰਨ ਉਹ ਘਬਰਾ ਕੇ ਭੱਜਣ ਲੱਗੀ ਅਤੇ ਹੇਠਾਂ ਡਿੱਗ ਗਈ ।

ਮਹਿਲਾ ਦਾ ਵਿਆਹ ਹਾਲੇ ਪਿਛਲੇ ਮਹੀਨੇ ਹੀ ਹੋਇਆ ਸੀ

ਉਕਤ ਮਹਿਲਾ ਜੋ ਕਿ ਥੂਥੂਕੁਡੀ ਦੇ ਕੋਵਿਲਪੱਟੀ ਸਥਿਤ ਸਾਊਥ ਥਿੱਟਨਕੁਮ ਇਲਾਕੇ ਦੀ ਰਹਿਣ ਵਾਲੀ ਹੈ ਦਾ ਪਿਛਲੇ ਮਹੀਨੇ ਹੀ 29 ਸਾਲਾ ਸੁਰੇਸ਼ ਨਾਲ ਵਿਆਹ ਹੋਇਆ ਸੀ । ਮਹਿਲਾ ਦਾ ਪਤੀ ਸੁਰੇਸ਼ ਜੋ ਵਿਦੇਸ਼ ਵਿੱਚ ਕੰਮ ਕਰਦਾ ਹੈ ਹਾਲ ਹੀ ਵਿੱਚ ਘਰ ਆਇਆ ਸੀ ਤੇ ਇਹ ਜੋੜਾ ਪੂਜਾ ਪਾਠ ਲਈ ਕਜ਼ੁਗੁਮਲਾਈ ਸਥਿਤ ਕਲੁਗਾਸਲਮੂਰਤੀ ਮੰਦਰ ਗਿਆ ਸੀ ਅਤੇ ਪਹਾੜੀ `ਤੇ ਸਥਿਤ ਉਚਿੱਪਿੱਲੀਆਰ ਮੰਦਰ ਦੀ ਚੋਟੀ `ਤੇ ਮੌਜੂਦ ਸੀ ।

ਮੁੱਖ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਇਹ ਜੋੜਾ ਪਹਾੜੀ ਦੀ ਚੋਟੀ `ਤੇ ਬਣੇ ਉਚਿੱਪਿੱਲਈਆਰ ਮੰਦਰ ਵਿੱਚ ਗਿਆ । ਪੁਲਸ ਨੇ ਦੱਸਿਆ ਕਿ ਜਦੋਂ ਉਹ ਬਾਂਦਰਾਂ ਨੂੰ ਫਲ ਖੁਆ ਰਹੇ ਸਨ ਤਾਂ ਅਚਾਨਕ ਕਈ ਬਾਂਦਰ ਉਨ੍ਹਾਂ ਦੇ ਚਾਰੋਂ ਪਾਸੇ ਇਕੱਠੇ ਹੋ ਗਏ । ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੱਗਦਾ ਹੈ ਕਿ ਬਾਂਦਰਾਂ ਕਾਰਨ ਉਹ ਘਬਰਾ ਗਈ ਸੀ । ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਪੁਲਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਘਬਰਾਹਟ ਵਿੱਚ ਅਨੀਤਾ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਹਾੜੀ ਦੀ ਚੋਟੀ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਸਦੀ ਮੌਕੇ `ਤੇ ਹੀ ਮੌਤ ਹੋ ਗਈ । ਉਸ ਦਾ ਪਤੀ ਇਹ ਸਭ ਦੇਖ ਕੇ ਬੁਰੀ ਤਰ੍ਹਾਂ ਟੁੱਟ ਗਿਆ । ਕਜ਼ੁਗੁਮਲਾਈ ਦੀ ਫਾਇਰ ਐਂਡ ਰੈਸਕਿਊ ਸਰਵਿਸ ਦੀ ਟੀਮ ਅਤੇ ਪੁਲਸ ਨੇ ਲਾਸ਼ ਨੂੰ ਬਰਾਮਦ ਕੀਤਾ ਅਤੇ ਉਸ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ । ਪੁਲਸ ਨੇ ਮਾਮਲਾ ਦਰਜ (Case registered) ਕਰ ਲਿਆ ਹੈ ਅਤੇ ਇਸ ਜਾਨਲੇਵਾ ਹਾਦਸੇ ਨਾਲ ਜੁੜੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ ।

Advertisement