Patiala Help Club Logo

ਕਲਯੁਗੀ ਪੁੱਤ ਨੇ ਮਾਰੀ ਸ਼ਰਾਬ ਪੀਣ ਤੋਂ ਰੋਕਣ ‘ਤੇ ਮਾਂ ਦੇ ਮੱਥੇ ‘ਤੇ ਮਾਰੀ ਗੋਲੀ

ਉਤਰਾਖੰਡ, 6 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਰਿਸ਼ੀਕੇਸ਼ ਵਿਖੇ ਇਕ ਕਲਯੁਗੀ ਪੁੱਤਰ ਨੇ ਸ਼ਰਾਬ ਪੀਣ ਤੋਂ ਰੋਕਣ ਤੇ ਆਪਣੀ ਮਾਂ ਦੇ ਮੱਥੇ ‘ਤੇ ਗੋਲੀ ਮਾਰ (Shoot) ਦਿੱਤੀ ਹੈ ।

ਕੌਣ ਹੈ ਇਹ ਮਾਂ

ਮਿਲੀ ਜਾਣਕਾਰੀ ਅਨੁਸਾਰ ਰਿਸ਼ੀਕੇਸ਼ ਵਿਖੇ ਇਕ ਮਾਂ ਵਲੋਂ ਜਦੋਂ ਆਪਣੇ ਪੁੱਤਰ ਨੂੰ ਸ਼ਰਾਬ ਪੀਣ ਤੋਂ ਰੋਕਿਆ ਜਾ ਰਿਹਾ ਸੀ ਤਾਂ ਪੁੱਤਰ ਨੇ ਗੁੱਸੇ ਵਿਚ ਆ ਕੇ ਆਪਣੀ ਮਾਂ ਦੇ ਮੱਥੇ ਤੇ ਹੀ ਦੇਸੀ ਪਿਸਤੌਲ (Native pistol) ਨਾਲ ਗੋਲੀ ਮਾਰ ਦਿੱਤੀ ਹੈ । ਜਿਸ ਨਾਲ ਮਹਿਲਾ ਜਿਸਦੀ ਪਛਾਣ ਊਸ਼ਾ ਦੇਵੀ ਦੇ ਤੌਰ ‘ਤੇ ਹੋਈ ਹੈ ਤੇ ਗੋਲੀ ਲੱਗਣ ਨਾਲ ਜਖਮੀ ਮਹਿਲਾ (Injured woman) ਦਾ ਇਲਾਜ ਰਿਸ਼ੀਕੇਸ਼ ਵਿਖੇ ਬਣੇ ਏਮਜ਼ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ ।

ਕੀ ਜਾਣਕਾਰੀ ਦਿੱਤੀ ਗੁਆਂਢੀਆਂ ਨੇ

ਉਪਰੋਕਤ ਵਾਪਰੀ ਗੋਲੀਬਾਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁਆਂਢੀਆਂ ਨੇ ਦੱਸਿਆ ਕਿ ਊਸ਼ਾ ਦੇਵੀ ਅਤੇ ਉਸ ਦੇ ਪੁੱਤਰ ਸੁਮਿਤ ਗੌੜ ਵਿਚਕਾਰ ਸ਼ਰਾਬ ਪੀਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਤੇ ਜਿਵੇਂ ਹੀ ਝਗੜਾ ਵਧਿਆ, ਸੁਮਿਤ ਨੇ ਆਪਣੀ ਮਾਂ `ਤੇ ਦੇਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ । ਗੋਲੀ ਲੱਗਣ ਨਾਲ ਊਸ਼ਾ ਦੇਵੀ ਖੂਨ ਨਾਲ ਲੱਥਪੱਥ ਫਰਸ਼ `ਤੇ ਡਿੱਗ ਪਈ । ਗੋਲੀਬਾਰੀ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਲੋਕ ਮੌਕੇ `ਤੇ ਪਹੁੰਚੇ । ਇਸ ਤੋਂ ਬਾਅਦ ਮੁਲਜ਼ਮ ਆਪਣੀ ਜ਼ਖ਼ਮੀ ਮਾਂ ਨੂੰ ਇਲਾਜ ਲਈ ਏਮਜ਼ ਰਿਸ਼ੀਕੇਸ਼ ਲੈ ਗਿਆ ਪਰ ਹਸਪਤਾਲ ਤੋਂ ਭੱਜ ਗਿਆ । ਰਿਸ਼ੀਕੇਸ਼ ਪੁਲਸ ਨੇ ਊਸ਼ਾ ਦੇਵੀ ਦੇ ਵੱਡੇ ਪੁੱਤਰ ਵੱਲੋਂ ਦਰਜ ਕਰਵਾਈ ਸਿ਼ਕਾਇਤ ਤੋਂ ਬਾਅਦ ਦੋਸ਼ੀ ਸੁਮਿਤ ਗੌੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਪੁੱਛਗਿੱਛ ਦੌਰਾਨ ਕੀ ਸਾਹਮਣੇ ਆਇਆ

ਰਿਸ਼ੀਕੇਸ਼ ਦੀ ਪਸ਼ੂਲੋਕ ਵਿਸਥਾਪਿਤ ਕਲੋਨੀ ਦੀ ਵਸਨੀਕ ਊਸ਼ਾ ਦੇਵੀ ਗੌੜ (63) ਆਪਣੇ ਛੋਟੇ ਪੁੱਤਰ ਸੁਮਿਤ ਗੌੜ (32) ਨਾਲ ਰਹਿੰਦੀ ਹੈ । ਸੁਮਿਤ ਦਾ ਵੱਡਾ ਭਰਾ ਅਮਿਤ ਗੌੜ, ਮਾਜਰੀ ਗ੍ਰਾਂਟ ਵਿੱਚ ਵੱਖਰੇ ਤੌਰ `ਤੇ ਰਹਿੰਦਾ ਹੈ । ਗੁਆਂਢੀਆਂ ਨਾਲ ਪੁੱਛਗਿੱਛ ਅਤੇ ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਮਿਤ ਲੰਬੇ ਸਮੇਂ ਤੋਂ ਸ਼ਰਾਬ ਦਾ ਆਦੀ ਹੈ ਅਤੇ ਨਸ਼ੇ ਦੀ ਹਾਲਤ ਵਿੱਚ ਅਕਸਰ ਆਪਣੀ ਮਾਂ ਨਾਲ ਬਦਸਲੂਕੀ ਕਰਦਾ ਅਤੇ ਸਰੀਰਕ ਹਮਲਾ ਕਰਦਾ ਸੀ ।

ਸੁਮਿਤ ਐਤਵਾਰ ਨੂੰ ਵੀ ਆਇਆ ਸੀ ਸ਼ਰਾਬ ਪੀ ਕੇ

ਐਤਵਾਰ ਰਾਤ ਨੂੰ ਸੁਮਿਤ ਆਪਣੀ ਆਦਤ ਅਨੁਸਾਰ ਬਹੁਤ ਜਿ਼ਆਦਾ ਸ਼ਰਾਬ ਪੀ ਕੇ ਘਰ ਪਰਤਿਆ ਤੇ ਘਰ ਪਹੁੰਚਣ `ਤੇ ਉਸਦੀ ਮਾਂ ਊਸ਼ਾ ਦੇਵੀ ਨੇ ਉਸਨੂੰ ਸ਼ਰਾਬ ਪੀਣ ਲਈ ਝਿੜਕਿਆ, ਜਿਸ ਨਾਲ ਉਹ ਗੁੱਸੇ ਵਿੱਚ ਆ ਗਿਆ । ਉਸਨੇ ਤੁਰੰਤ ਘਰ ਵਿੱਚ ਲੁਕੋ ਕੇ ਰੱਖੀ ਇੱਕ ਗੈਰ-ਕਾਨੂੰਨੀ 12 ਬੋਰ ਦੀ ਦੇਸੀ ਪਿਸਤੌਲ ਕੱਢੀ ਅਤੇ ਆਪਣੀ ਮਾਂ `ਤੇ ਸਿੱਧੀ ਗੋਲੀ ਚਲਾ ਦਿੱਤੀ । ਗੋਲੀ ਊਸ਼ਾ ਦੇਵੀ ਦੇ ਮੱਥੇ ਵਿੱਚ ਲੱਗੀ ਅਤੇ ਉਹ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਜ਼ਮੀਨ `ਤੇ ਡਿੱਗ ਪਈ ।

Advertisement