Patiala Help Club Logo

ਜੇਲ ਵਿਚ ਬੰਦ ਵਿਅਕਤੀ ਨੇ ਬਾਹਰ ਆਉਂਦਿਆਂ ਕੀਤੇ ਕਤਲ ਹੀ ਕਤਲ

ਤੇਲੰਗਾਨਾ, 11 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਰੰਗਾਰੇਡੀ ਜਿਲੇ ਦੇ ਸ਼ਬਦ ਮੰਡਲ ਵਿਖੇ ਇਕ ਵਿਅਕਤੀ ਵਲੋਂ ਜੇਲ ਵਿਚੋਂ ਬਾਹਰ ਆਉਂਦਿਆਂ ਹੀ ਕਤਲ ਤੇ ਕਤਲ (Murder) ਕਰ ਦਿੱਤੇ ਹਨ ।

ਕੌਣ ਕੌਣ ਹਨ ਜਿਨ੍ਹਾਂ ਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਜਿਲਾ ਰੰਗਾਰੇਡੀ (District Ranga Reddy) ਵਿਖੇ ਜੋ ਇਕ ਵਿਅਕਤੀ ਵਲੋਂ ਪੋਕਸੋ ਐਕਟ ਅਧੀਨ ਜੇਲ ਵਿਚ ਬੰਦ ਹੋਣ ਤੋਂ ਬਾਹਰ ਆਉਂਦਿਆਂ ਹੀ ਛੇ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ ਦੇ ਵਿਚ ਪਾਰਵਤੀ ਸਰਿਤਾ, ਦੋ ਬੱਚਿਆਂ, ਨਾਬਾਲਗ ਲੜਕੀ, ਲਕਸ਼ਮੀ ਅਤੇ ਰੁਕੱਕਮਾ ਦਾ ਕਤਲ ਕਰ ਦਿੱਤਾ ਗਿਆ ਹੈ । ਜਿਸ ਵਿਅਕਤੀ ਵਲੋਂ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ ਦਾ ਨਾਮ ਰਾਜਕੁਮਾਰ ਹੈ । ਜਾਣਕਾਰੀ ਮੁਤਾਬਕ ਉਕਤ ਵਿਅਕਤੀ ਹਾਲ ਦੀ ਘੜੀ ਕਤਲ ਕਾਂਡ ਕਰਨ ਤੋਂ ਬਾਅਦ ਫਰਾਰ ਹੈ ।

ਪੁਲਸ ਜਾਂਚ ਵਿਚ ਕੀ ਸਾਹਮਣੇ ਆਇਆ

ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਉਕਤ ਵਿਅਕਤੀ ਰਾਜ ਕੁਮਾਰ ਨੇ ਘਰ ਵਿਚ ਦਾਖਲ ਹੋ ਕੇ ਆਪਣੀ ਪਤਨੀ ਪਾਰਵਾਤੀ ਸਰਿਤਾ, ਆਪਣੇ ਦੋ ਮਾਸੂਮ ਬੱਚਿਆਂ ਜਿਨ੍ਹਾਂ ਵਿਚ ਇਕ ਚਾਰ ਸਾਲ ਦਾ ਅਤੇ ਦੂਸਰਾ 18 ਮਹੀਨਿਆਂ ਦਾ ਬੱਚਾ ਸ਼ਾਮਲ ਹੈ ਦਾ ਕਤਲ ਕੀਤਾ ਅਤੇ ਫਿਰ ਉਸਨੇ 6 ਕਿਲੋਮੀਟਰ ਦੂਰ ਜਾ ਕੇ ਉਸ 17 ਸਾਲਾ ਲੜਕੀ ਦਾ ਕਤਲ ਕੀਤਾ ਜਿਸ ਵਲੋਂ ਉਸ ਵਿਰੁੱਧ ਛੇੜਛਾੜ ਦੀ ਸਿ਼ਕਾਇਤ ਦਰਜ ਕਰਵਾਈ ਗਈ ਸੀ । ਇਥੇ ਹੀ ਬਸ ਨਹੀਂ ਉਕਤ ਵਿਅਕਤੀ ਵਲੋਂ ਉਸ ਨਾਬਾਲਗ ਕੁੜੀ ਦੇ ਮਾਪਿਆਂ ਉਸਦੀ 45 ਸਾਲਾਂ ਮਾਂ ਲਕਸ਼ਮੀ ਅਤੇ 65 ਸਾਲਾ ਦਾਦੀ ਰੁਕੱਕਮਾ ਦਾ ਕਤਲ ਕਰ ਦਿੱਤਾ ।

ਕੀ ਦੱਸਿਆ ਪੁਲਸ ਕਮਿਸ਼ਨਰ ਨੇ

ਫਿ਼ਊਚਰ ਸਿਟੀ ਦੇ ਪੁਲਸ ਕਮਿਸ਼ਨਰ (Police Commissioner) ਤਰੁਣ ਜੋਸ਼ੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵੱਡੇ ਪੱਥਰਾਂ ਅਤੇ ਤੇਜ਼ਧਾਰ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ । ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਖ਼ੁਦ ਆਪਣੇ ਪਿਤਾ ਨੂੰ ਫ਼ੋਨ ਕਰਕੇ ਇਸ ਭਿਆਨਕ ਗੁਨਾਹ ਦੀ ਜਾਣਕਾਰੀ ਦਿੱਤੀ ਅਤੇ ਉੱਥੋਂ ਫ਼ਰਾਰ ਹੋ ਗਿਆ । ਇਸ ਸਮੇਂ ਚੇਵੇਲਾ ਦੇ ਡੀ. ਸੀ. ਪੀ. ਯੋਗੇਸ਼ ਗੌਤਮ ਅਤੇ ਕਈ ਸਪੈਸ਼ਲ ਪੁਲਸ ਟੀਮਾਂ ਫੋਰੈਂਸਿਕ ਮਾਹਿਰਾਂ (Forensic experts) ਨਾਲ ਮਿਲ ਕੇ ਦੋਵਾਂ ਕ੍ਰਾਈਮ ਸੀਨਜ਼ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ । ਜਿਸਦੇ ਚਲਦਿਆਂ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਸ ਮੁਤਾਬਕ ਉਨ੍ਹਾਂ ਨੂੰ ਕਾਤਲ ਦੇ ਕੁਝ ਅਹਿਮ ਸੁਰਾਗ ਮਿਲੇ ਹਨ, ਜਿਸ ਦੇ ਆਧਾਰ `ਤੇ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Advertisement