ਚੰਡੀਗੜ੍ਹ, 13 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਅਧੀਨ ਆਉਂਦੇ ਪਿੰਡ ਡੱਡੂਮਾਜਰਾ ਵਿਖੇ ਇਕ ਕਾਰ ਅੰਦਰੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ (Corpse) ਮਿਲਣ ਦਾ ਸਮਾਚਾਰ ਹੈ ।
ਪੁਲਸ ਨੇ ਲਾਸ ਕਬਜੇ ਵਿਚ ਲੈ ਕੇ ਮੁਰਦਾਘਰ ਵਿਚ ਰੱਖਵਾ ਦਿੱਤੀ ਹੈ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਡੱਡੂ ਮਾਜਰਾ ਪਿੰਡ (Dadu Majra Village) ਵਿਚ ਐਤਵਾਰ ਸ਼ਾਮ ਨੂੰ ਜੋ ਇਕ ਘਰ ਦੇ ਬਾਹਰ ਖੜ੍ਹੀ ਇਕ ਕਾਰ ਦੀ ਪਿਛਲੀ ਸੀਟ `ਤੇ ਇਕ ਅੱਧਖੜ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤ ਵਿਚ ਮਿਲੀ ਸਬੰਧੀ ਪਤਾ ਚਲਦਿਆਂ ਹੀ ਮਲੋਇਆ ਥਾਣੇ ਦੀ ਪੁਲਸ ਮੌਕੇ `ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸੈਕਟਰ-16 ਸਥਿਤ ਜੀ. ਐਮ. ਐਸ. ਐਚ. ਦੀ ਮੋਰਚਰੀ (Mortuary) ਵਿਚ ਰੱਖਵਾ ਦਿੱਤਾ ਹੈ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਨਹੀਂ ਹੋ ਸਕੀ ਹੈ ਕਾਰ ਵਿਚ ਮਿਲੇ ਵਿਅਕਤੀ ਦੀ ਪਛਾਣ
ਪੁਲਸ ਅਨੁਸਾਰ ਮਰਨ ਵਾਲੇ ਵਿਅਕਤੀ ਦੀ ਉਮਰ ਲਗਭਗ 50 ਤੋਂ 55 ਸਾਲ ਦੇ ਵਿਚਕਾਰ ਹੈ ਅਤੇ ਉਸ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ । ਸ਼ੁਰੂਆਤੀ ਜਾਂਚ ਵਿਚ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਹਾਲਾਂਕਿ ਮੌਤ ਦੇ ਸਹੀ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ (Postmortem report) ਆਉਣ ਤੋਂ ਬਾਅਦ ਹੀ ਲੱਗੇਗਾ । ਕਾਰ ਦੇ ਮਾਲਕ ਗੁਰਲੀਨ ਸਿੰਘ ਜੋ ਡੱਡੂਮਾਜਰਾ ਦੇ ਨਿਵਾਸੀ ਹਨ, ਨੇ ਪੁਲਸ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਉਨ੍ਹਾਂ ਨੇ ਆਪਣੀ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ ਅਤੇ ਗਲਤੀ ਨਾਲ ਕਾਰ ਨੂੰ ਲਾਕ ਕਰਨਾ ਭੁੱਲ ਗਏ । ਐਤਵਾਰ ਸ਼ਾਮ ਜਦੋਂ ਉਹ ਕਾਰ ਦੇ ਨੇੜੇ ਪਹੁੰਚੇ ਤਾਂ ਪਿਛਲੀ ਸੀਟ `ਤੇ ਇਕ ਅਣਪਛਾਤਾ ਵਿਅਕਤੀ (Unknown person) ਬੇਹੋਸ਼ੀ ਦੀ ਹਾਲਤ ਵਿਚ ਪਿਆ ਮਿਲਿਆ ।
ਮੌਤ ਦੇ ਕਾਰਨਾਂ ਦਾ ਪਤਾ ਫਾਰੈਂਸਿਕ ਜਾਂਚ ਤੋਂ ਬਾਅਦ ਹੀ ਚੱਲ ਸਕੇਗਾ ਪਤਾ
ਇਸ ਤੋਂ ਬਾਅਦ, ਉਸ ਨੇ ਤੁਰੰਤ ਡਾਇਲ-112 `ਤੇ ਪੁਲਸ ਨੂੰ ਜਾਣਕਾਰੀ ਦਿੱਤੀ । ਮਲੋਇਆ ਥਾਣੇ ਦੀ ਪੁਲਿਸ ਮੌਕੇ `ਤੇ ਪਹੁੰਚੀ ਅਤੇ ਵਿਅਕਤੀ ਨੂੰ ਤੁਰੰਤ ਜੀ. ਐਮ. ਐਸ. ਐਚ. 16 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਰ ਦਿੱਤਾ । ਸਥਾਨਕ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਵਿਅਕਤੀ ਨੂੰ ਸ਼ਨੀਵਾਰ ਰਾਤ ਇਲਾਕੇ ਵਿਚ ਘੁੰਮਦੇ ਹੋਏ ਦੇਖਿਆ ਗਿਆ ਸੀ । ਪੁਲਸ ਨੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੀ ਪਛਾਣ ਲਈ ਉਸ ਦਾ ਵੇਰਵਾ ਸ਼ਹਿਰ ਦੇ ਹੋਰ ਥਾਣਿਆਂ ਵਿਚ ਭੇਜ ਦਿੱਤਾ ਗਿਆ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਦੇ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ । ਇਸ ਸਮੇਂ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ।








