ਪਟਿਆਲਾ, 13 ਜੁਲਾਈ 2026 : ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਸ ਵਲੋਂ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੀ ਕੀ ਬਰਾਮਦ ਕੀਤਾ ਗਿਆ ਹੈ ਗਿਰੋਹ ਵਲੋਂ
ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ (Varun Sharma) ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ (Gaurav Yadav) ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਤਹਿਤ ਇਕ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਦੀ ਫੜੋ-ਫੜੀ ਕੀਤੀ ਗਈ ਹੈ । ਜਿਨ੍ਹਾਂ ਕੋਲੋਂ 15 ਪਿਸਤੌਲਾਂ ਤੋਂ ਇਲਾਵਾ 30 ਰੌਂਦ ਵੀ ਬਰਾਮਦ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਉਕਤ ਮੁਹਿੰਮ ਨੂੰ ਕਾਮਯਾਬ ਕਰਨ ਵਿਚ ਵੈਭਵ ਚੋਧਰੀ ਐਸ. ਪੀ. (ਐਚ), ਸੁਖਅਮ੍ਰਿੰਤ ਸਿੰਘ ਰੰਧਾਵਾ ਡੀ. ਐਸ. ਪੀ. (ਡੀ) ਮਨਜੀਤ ਡੀ. ਐਸ. ਪੀ. ਰਾਜਪੁਰਾ ਅਤੇ ਇੰਸ. ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ. ਆਈ. ਏ. ਪਟਿਆਲਾ, ਇੰਸਂ ਕ੍ਰਿਪਾਲ ਸਿੰੰਘ ਮੋਹੀ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਟੀਮ ਸ਼ਾਮਲ ਹੈ ।
ਕਿਸ ਕਿਸ ਨੂੰ ਕੀਤਾ ਗਿਆ ਹੈ ਹਥਿਆਰਾਂ ਸਮੇਤ ਗ੍ਰਿਫ਼ਤਾਰ
ਵਿਸਾਲ ਪੁੱਤਰ ਨੱਥੂ ਰਾਮ ਵਾਸੀ ਵਾਰਡ ਨੰਬਰ 4 ਹੰਸ ਨਗਰ, ਪਿੰਡ ਗੜਦੀਵਾਲ ਜਿਲ੍ਹਾ ਹੁਸਿਆਰਪੁਰ (20 ਸਾਲ), ਸੁਭਾਸ ਪੁੱਤਰ ਖੁਸਹਾਲੀ ਰਾਮ ਵਾਸੀ ਸੀਅਢੇਰੀ ਸੀਸਗੜ ਥਾਣਾ ਸਠੇਰੀ ਜਿਲਾ ਬਰੇਲੀ ਯੂ. ਪੀ. (ੳ20 ਸਾਲ), ਜਿੰਦਰ ਉਰਫ ਸਾਗਰ ਉਰਫ ਭੈਰੋ ਪੁੱਤਰ ਰਿੰਕੂ ਵਾਸੀ ਪਿੰਡ ਟੱਲਾ ਥਾਣਾ ਟਾਡਾ ਜਿਲ੍ਹਾ ਹੁਸਿਆਰਪੁਰ (ਉਮਰ : 21 ਸਾਲ) ਅਤੇ ਬਾਦਲ ਕੁਮਾਰ ਪੁੱਤਰ ਨੱਥੂ ਵਾਸੀ ਭਾਰਗਵ ਕੈਪ ਥਾਣਾ ਰਾਮਾ ਮੰਡੀ ਜਿਲ੍ਹਾ ਜਲੰਧਰ (ਉਮਰ: 20 ਸਾਲ) ਨੂੰ ਨੈਸਨਲ ਹਾਈਵੈ (ਦਿੱਲੀ-ਜਲੰਧਰ ਜੀ. ਟੀ. ਰੋਡ) ਨੇੜੇ ਬਸੰਤਪੁਰਾ ਤੋ ਗ੍ਰਿਫਤਾਰ ਕੀਤਾ ਗਿਆ ਹੈ ।
ਗ੍ਰਿਫਤਾਰੀ ਅਤੇ ਬ੍ਰਾਮਦਗੀ :
ਵਰੁਣ ਸ਼ਰਮਾ ਐਸ. ਐਸ. ਪੀ. ਪਟਿਆਲਾ ਨੇ ਦੱਸਿਆ ਕਿ 9 ਜੁਲਾਈ 2026 ਨੂੰ ਗੁਪਤ ਸੂਚਨਾ ਮਿਲੀ ਕਿ ਵਿਸਾਲ ਪੁੱਤਰ ਨੱਥੂ ਰਾਮ ਵਾਸੀ ਵਾਰਡ ਨੰਬਰ 4 ਹੰਸ ਨਗਰ, ਪਿੰਡ ਗੜਦੀਵਾਲ ਜਿਲ੍ਹਾ ਹੁਸਿਆਰਪੁਰ, ਸੁਭਾਸ ਪੁੱਤਰ ਖੁਸਹਾਲੀ ਰਾਮ ਵਾਸੀ ਸੀਅਢੇਰੀ ਸੀਸਗੜ ਥਾਣਾ ਸਠੇਰੀ ਬਰੇਲੀ ਯੂ. ਪੀ., ਜਿੰਦਰ ਉਰਫ ਸਾਗਰ ਉਰਫ ਭੈਰੋ ਪੁੱਤਰ ਰਿੰਕੂ ਵਾਸੀ ਟੱਲਾ ਥਾਣਾ ਟਾਡਾ ਜਿਲ੍ਹਾ ਹੁਸਿਆਰਪੁਰ, ਬਾਦਲ ਕੁਾਮਰ ਪੁੱਤਰ ਨੱਥੂ ਵਾਸੀ ਭਾਰਗਵ ਕੈਪ ਥਾਣਾ ਰਾਮਾ ਮੰਡੀ ਜਿਲ੍ਹਾ ਜਲੰਧਰ ਜੋ ਕਿ ਮੱਧ ਪ੍ਰਦੇਸ ਤੋ ਬੱਸ ਅਤੇ ਰੇਲਵੇ ਰਾਹੀ ਨਜਾਇਜ ਅਸਲਾ ਸਸਤੇ ਭਾਅ ਖਰੀਦਕੇ ਪੰਜਾਬ ਰਾਜ ਵਿੱਚ ਗੈਗਸਟਰਾਂ ਅਨਸਰਾਂ ਅਤੇ ਅਪਰਾਧੀਆਂ ਨੂੰ ਮਹਿੰਗੇ ਭਾਅ ਵੇਚਕੇ ਮੁਨਾਫਾ ਕਮਾ ਕੇ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ।
ਕਿਸ ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ
ਇਸ ਸਬੰਧੀ ਉਕਤ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 47 ਮਿਤੀ 09.07.2026 ਅ/ਧ 25/54/59 ਅਸਲਾ ਐਕਟ (Arms Act) ਥਾਣਾ ਸਦਰ ਰਾਜਪੁਰਾ ਦਰਜ ਕੀਤਾ ਗਿਆ ਹੈ ਜੋ ਕਿ ਦੌਰਾਨੇ ਤਫਤੀਸ ਮੁਕੱਦਮਾ ਵਿੱਚ 310 (4), 310 (5), 111, 3 (5) ਬੀ. ਐਨ. ਐਸ. ਜੁਰਮ ਦਾ ਵਾਧਾ ਕੀਤਾ ਗਿਆ ਹੈ । ਦੌਰਾਨੇ ਤਫਤੀਸ ਦੋਸੀਆਨ ਉਕਤਾਨ ਪਾਸੋਂ 15 ਪਿਸਟਲ .32 ਬੋਰ ਸਮੇਤ 30 ਰੋਦ ਬਰਾਮਦ ਹੋਏ ਹਨ ।








