Patiala Help Club Logo

ਹਰਜੀਤ ਸਿੰਘ ਗਰੇਵਾਲ ਹੋਏ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ

ਨਵੀਂ ਦਿੱਲੀ, 17 ਜੁਲਾਈ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਪੰਜਾਬ ਪੱਧਰੀ ਆਗੂ ਹਰਜੀਤ ਗਰੇਵਾਲ ਨੂੰ ਕੇਂਦਰ ਸਰਕਾਰ ਵਲੋਂ ਕੌਮੀ ਘੱਟ ਗਿਣਤੀ ਕਮਿਸ਼ਨ (National Minorities Commission) ਦਾ ਚੇਅਰਮੈਨ ਨਿਯੁਕਤ ਕੀਤਾ ਹੈ ।

ਕਿੰਨੇ ਸਮੇਂ ਲਈ ਕੀਤਾ ਗਿਆ ਹੈ ਨਿਯੁਕਤ

ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ (Central Government) ਵਲੋਂ ਜੋ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ (Harjit Singh Grewal) ਨੂੰ ਇਕ ਵੱਡੀ ਜਿੰਮੇਵਾਰੀ ਦਿੰਦਿਆਂ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ (Chairman) ਥਾਪਿਆ ਗਿਆ ਹੈ ਲਈ ਅਧਿਕਾਰਤ ਤੌਰ ‘ਤੇ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਗਰੇਵਾਲ ਨੂੰ ਇਹ ਜਿੰਮੇਵਾਰੀ ਜੋ ਸੌਂਪੀ ਗਈ ਹੈ ਦਾ ਸਮਾਂਕਾਲ ਤਿੰਨ ਸਾਲ ਨਿਰਧਾਰਤ ਕੀਤਾ ਗਿਆ ਹੈ ।

ਹੋਰ ਕਿਸ ਕਿਸ ਨੂੰ ਕੀ ਨਿਯੁਕਤ ਕੀਤਾ ਗਿਆ ਹੈ

ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਕਤ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸਨ ਤੇ ਕੇਂਦਰ ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਹਰਜੀਤ ਸਿੰਘ ਗਰੇਵਾਲ ਨੂੰ ਚੇਅਰਮੈਨ ਲਗਾਉਣ ਦੇ ਨਾਲ-ਨਾਲ ਸ਼੍ਰੀਮਤੀ ਐਸ. ਮੁਨਵਾਰੀ ਬੇਗਮ ਨੂੰ ਉਪ-ਚੇਅਰਪਰਸਨ ਅਤੇ ਸ਼੍ਰੀ ਗਲੇਨ ਈ. ਸੂਜ਼ਾ ਟਿਕਲੋ ਨੂੰ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ ।

Advertisement