Patiala Help Club Logo

ਹਰਿਆਣਾ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਹੋਈ ਦੌਰਾ ਪੈਣ ਕਾਰਨ ਮੌਤ

ਹਰਿਆਣਾ, 20 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਵਿਖੇ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਅੱਜ ਸਵੇਰੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹਨ ਇਹ ਸਾਬਕਾ ਵਿਧਾਇਕ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਯਮੁਨਾਨਗਰ (Yamunanagar) ਤੋਂ ਕਾਂਗਰਸ ਪਾਰਟੀ ਦੇ ਜਿਸ ਸਾਬਕਾ ਵਿਧਾਇਕ (Former MLA) ਦੀ ਅੱਜ ਸਵੇਰ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਗਈ ਹੈ ਦੀ ਪਛਾਣ ਰਾਜਪਾਲ ਭੁਖੜੀ ਦੇ ਤੌਰ ਤੇ ਹੋਈ ਹੈ । ਪਰਿਵਾਰਕ ਮੈਂਬਰਾਂ ਅਨੁਸਾਰ, ਅੱਜ ਸਵੇਰੇ ਉਨ੍ਹਾਂ ਨੂੰ ਛਾਤੀ ਵਿੱਚ ਅਚਾਨਕ ਤੇਜ਼ ਦਰਦ ਹੋਇਆ। ਇਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।

ਕਾਂਗਰਸ ਦੀ ਰਾਜਨੀਤੀ ਵਿਚ ਲੰਮੇ ਸਮੇਂ ਤੋਂ ਸਰਗਰਮ

ਰਾਜਪਾਲ ਭੁਖੜੀ (Rajpal Bhukhari) 55 ਸਾਲਾਂ ਦੇ ਸਨ ਅਤੇ ਕੁਮਾਰੀ ਸੈਲਜਾ ਦੇ ਕਰੀਬੀ ਸਾਥੀ ਸਨ। ਉਹ ਲੰਬੇ ਸਮੇਂ ਤੋਂ ਕਾਂਗਰਸ ਦੀ ਰਾਜਨੀਤੀ ਵਿੱਚ ਸਰਗਰਮ ਸਨ ਅਤੇ 2009 ਵਿੱਚ ਸਢੌਰਾ (ਰਾਖਵੇਂ) ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ । ਬਾਅਦ ਵਿੱਚ, 2019 ਵਿੱਚ, ਟਿਕਟ ਨਾ ਮਿਲਣ ਕਾਰਨ ਉਹ ਪਾਰਟੀ ਅਤੇ ਸੈਲਜਾ ਤੋਂ ਕਾਫ਼ੀ ਨਾਰਾਜ਼ ਹੋ ਗਏ ਸਨ । ਰਾਜਪਾਲ ਭੁਖੜੀ ਦੀ ਗਿਣਤੀ ਯਮੁਨਾਨਗਰ ਦੇ ਪ੍ਰਮੁੱਖ ਦਲਿਤ ਆਗੂਆਂ ਵਿੱਚ ਕੀਤੀ ਜਾਂਦੀ ਹੈ । ਉਨ੍ਹਾਂ ਦਾ ਜਨਮ 19 ਮਈ 1971 ਨੂੰ ਉਸ ਸਮੇਂ ਦੇ ਅੰਬਾਲਾ ਜਿਲ੍ਹੇ (ਹੁਣ ਯਮੁਨਾਨਗਰ) ਵਿੱਚ ਸਥਿਤ ਪਿੰਡ ਭੁਖੜੀ ਵਿਖੇ ਹੋਇਆ ਸੀ । ਰਾਜਪਾਲ ਆਪਣੇ ਪਰਿਵਾਰ ਸਮੇਤ ਯਮੁਨਾਨਗਰ ਦੇ ਸੈਕਟਰ-17 ਵਿੱਚ ਰਹਿੰਦੇ ਸਨ ।

ਵਿਧਾਨ ਸਭਾ ਵਿਚ ਰਹਿੰਦਿਆਂ ਚੁੱਕੇ ਗਏ ਸਨ ਕਈ ਅਹਿਮ ਮੁੱਦੇ

ਰਾਜਪਾਲ ਭੁਖੜੀ ਦਾ ਸਿਆਸੀ ਸਫ਼ਰ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ । 2009 ਵਿੱਚ ਉਨ੍ਹਾਂ ਨੇ ਸਢੌਰਾ (ਐਸ. ਸੀ.) ਹਲਕੇ ਤੋਂ ਚੋਣ ਲੜੀ ਅਤੇ 47,263 ਵੋਟਾਂ ਹਾਸਲ ਕਰਕੇ ਪਹਿਲੀ ਵਾਰ ਵਿਧਾਇਕ ਬਣੇ । ਵਿਧਾਨ ਸਭਾ ਵਿੱਚ ਉਨ੍ਹਾਂ ਨੇ ਕਿਸਾਨਾਂ, ਸਿੰਚਾਈ, ਸੜਕਾਂ, ਬਿਜਲੀ, ਸਿੱਖਿਆ ਅਤੇ ਖੇਤਰ ਦੇ ਵਿਕਾਸ ਨਾਲ ਸਬੰਧਤ ਮੁੱਦੇ ਉਠਾਏ ।

Advertisement