Patiala Help Club Logo

ਦਿੱਲੀ ਦੇ ਕਰੋਲ ਬਾਗ ਖੇਤਰ ਵਿਚ ਬਿਲਡਿੰਗ ਨੂੰ ਲੱਗੀ ਅੱਗੀ

ਨਵੀਂ ਦਿੱਲੀ, 22 ਜੁਲਾਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਕਰੋਲ ਬਾਗ ਖੇਤਰ ਵਿਚ ਇਕ ਬਿਲਡਿੰਗ ਨੂੰ ਅੱਗ ਲੱਗ (Fire broke out) ਜਾਣ ਦੀ ਘਟਨਾ ਵਾਪਰ ਜਾਣ ਦਾ ਸਮਾਚਾਰ ਹੈ ।

ਫਾਇਰ ਬ੍ਰਿਗੇਡ ਨੇ ਘਟਨਾ ਵਾਲੀ ਥਾਂ ਪਹੁੰਚ ਕੀਤੀ ਕਾਰਵਾਈ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਕਰੋਲ ਬਾਗ (Karol Bagh) ਖੇਤਰ ਵਿਖੇ ਜੋ ਇਕ ਬਿਲਡਿੰਗ ਵਿਚ ਅੱਗ ਲੱਗ ਜਾਣ ਦੀ ਘਟਨਾ ਵਾਪਰੀ ਹੈ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ (Fire brigade) ਕਰਮਚਾਰੀਆਂ ਨੇ ਫਾਇਰ ਇੰਜਨਾਂ ਦੀ ਮਦਦ ਨਾਲ ਜਾ ਕੇ ਅੱਗ ਬੁਝਾਉਣ ਦੇ ਕਾਰਜ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ । ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਬਿਲਡਿੰਗ ਵਿਚ ਚੱਲ ਰਹੇ ਪੀ. ਜੀ. ਵਿਚ ਰਹਿ ਰਹੇ ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ।

ਕੀ ਦੱਸਿਆ ਦਿੱਲੀ ਪੁਲਸ ਨੇ

ਦਿੱਲੀ ਪੁਲਸ ਨੇ ਦੱਸਿਆ ਕਿ ਇਮਾਰਤ ਦੀ ਉਪਰਲੀ ਮੰਜਿ਼ਲ ਨੂੰ ਪੀ. ਜੀ. ਰਿਹਾਇਸ਼ ਵਜੋਂ ਵਰਤਿਆ ਜਾ ਰਿਹਾ ਸੀ, ਜਦੋਂ ਕਿ ਇੱਕ ਛੋਟੀ ਚਮੜੇ ਦੀ ਜੁੱਤੀ ਬਣਾਉਣ ਵਾਲੀ ਇਕਾਈ ਜ਼ਮੀਨੀ ਮੰਜਿ਼ਲ `ਤੇ ਕੰਮ ਕਰ ਰਹੀ ਸੀ । ਪੁਲਸ ਅਧਿਕਾਰੀਆਂ ਅਨੁਸਾਰ ਪੀ. ਜੀ. ਵਿੱਚ ਰਹਿ ਰਹੇ ਦੋ ਵਿਦਿਆਰਥੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਸਮੇਤ ਇੱਕ ਪੁਲਸ ਫੋਰਸ ਮੌਕੇ `ਤੇ ਮੌਜੂਦ ਸੀ ਅਤੇ ਜ਼ਰੂਰੀ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਕੀਤੇ ਗਏ ਸਨ । ਫਾਇਰ ਬ੍ਰਿਗੇਡ ਵਿਭਾਗ ਨਾਲ ਤਾਲਮੇਲ ਕਰਕੇ ਸਥਿਤੀ `ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਸੀ ।

Advertisement