Patiala Help Club Logo

ਨਾਬਾਲਗਾਂ ਦੇ ਵਾਹਨ ਚਲਾਉਣ ਦੇ ਮਾਮਲੇ ਵਿਚ ਸਰਕਾਰ ਹੋਈ ਸਖ਼ਤ

ਚੰਡੀਗੜ੍ਹ, 22 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਦੀਆਂ ਸੜਕਾਂ ਤੇ ਨਾਬਾਲਗਾਂ ਵਲੋਂ ਵਾਹਨ ਚਲਾਉਣ ਦੇ ਮਾਮਲਿਆਂ ਵਿਚ ਸਖ਼ਤੀ ਵਰਤਣ ਦਾ ਫ਼ੈਸਲਾ ਕੀਤਾ ਗਿਆ ਹੈ ।

ਕੀ ਸਖ਼ਤੀ ਵਰਤੇਗੀ ਸਰਕਾਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਜੋ ਪੰਜਾਬ ਦੀਆਂ ਸੜਕਾਂ ‘ਤੇ ਨਾਬਾਲਗਾਂ ਦੇ ਵਾਹਨ ਚਲਾਉਣ (Driving by minors) ਦੇ ਮਾਮਲੇ ਵਿਚ ਸਖਤੀ ਵਰਤਣ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਟ੍ਰਾਂਸਪੋਰਟ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ (Harpal Singh Cheema) ਨੇ ਹੁਣ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਸਮਝੌਤਾ ਨਹੀਂ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਨਾਬਾਲਗ ਸੜਕ ਤੇ ਗੱਡੀ ਜਾਂ ਦੋ-ਪਹੀਆ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਇਸਦੀ ਸਿੱਧੀ-ਸਿੱਧੀ ਜਿੰਮੇਵਾਰੀ ਉਸਦੇ ਮਾਪਿਆਂ, ਸਰਪ੍ਰਸਤਾਂ ਜਾਂ ਵਾਹਨ ਦੇ ਅਸਲ ਮਾਲਕ ਦੀ ਹੋਵੇਗੀ ।

ਕੀ ਨਵੇਂ ਨਿਯਮ ਕੀਤੇ ਗਏ ਹਨ ਲਾਗੂ

ਪੰਜਾਬ ਦੇ ਟ੍ਰਾਂਸਪੋਰਟ ਮੰਤਰੀ (Punjab Transport Minister) ਵਲੋਂ ਲਾਗੂ ਕੀਤੇ ਗਏ ਨਵੇਂ ਨਿਯਮਾਂ ਤਹਿਤ ਨਾਬਾਲਗ ਦੇ ਵਾਹਨ ਚਲਾਉਣ ਮਾਮਲੇ ਵਿਚ ਮੌਕੇ ਤੇ ਹੀ ਭਾਰੀ ਜੁਰਮਾਨਾ ਕਰਨਾ, ਵਾਹਨ ਦੀ ਰਜਿਸਟ੍ਰੇਸ਼ਨ ਰੱਦ ਕਰਨਾ ਅਤੇ ਨਾਬਾਲਗ ਨੂੰ 25 ਸਾਲ ਦੀ ਉਮਰ ਤੱਕ ਡਰਾਈਵਿੰਗ ਲਾਇਸੈਂਸ ਲਈ ਅਯੋਗ ਐਲਾਨਿਆਂ ਜਾਣਾ ਸ਼ਾਮਲ ਹੈ ।

ਹੋਰ ਕੀ ਕੀ ਆਖਿਆ ਟ੍ਰਾਂਸਪੋਰਟ ਮੰਤਰੀ ਨੇ

ਟ੍ਰਾਂਸਪੋਰਟ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੜਕ ਸੁਰੱਖਿਆ (Road safety) ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਨਾਬਾਲਗ ਡਰਾਈਵਿੰਗ ਸਿਰਫ਼ ਨਿਯਮ ਤੋੜਨਾ ਨਹੀਂ ਸਗੋਂ ਦੂਜਿਆਂ ਦੀ ਜਾਨ ਨਾਲ ਖਿਲਵਾੜ ਹੈ, ਇਸ ਲਈ ਸਰਕਾਰ ਨੇ ਇਸ ਦੇ ਖਿ਼ਲਾਫ਼ ਸਭ ਤੋਂ ਸਖ਼ਤ ਕਦਮ ਚੁੱਕਿਆ ਹੈ । ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਇਸ `ਜ਼ੀਰੋ ਟਾਲਰੈਂਸ` ਨੀਤੀ ਨਾਲ ਮਾਪੇ ਵੀ ਸੁਚੇਤ ਹੋਣਗੇ ਅਤੇ ਸੜਕੀ ਹਾਦਸਿਆਂ `ਚ ਕਮੀ ਆਵੇਗੀ ।

Advertisement