Patiala Help Club Logo

ਅਮਰੋਹਾ `ਚ 3 ਭੈਣਾਂ ਨੇ ਇਕੋ ਨੌਜਵਾਨ ਨਾਲ ਕਰਵਾਇਆ ਵਿਆਹ

ਅਮਰੋਹਾ, 24 ਜੁਲਾਈ 2026 : ਅਮਰੋਹਾ ਜਿ਼ਲੇ (Amroha District) ਦੇ ਹਸਨਪੁਰ ਖੇਤਰ ਵਿਚ 2 ਸਕੀਆਂ ਅਤੇ ਇਕ ਮਾਸੜ ਦੀ ਕੁੜੀ ਨੇ ਇਕੋ ਨੌਜਵਾਨ ਨਾਲ ਮੰਦਰ ਵਿਚ ਵਿਆਹ (Marriage) ਕਰ ਲਿਆ ਹੈ ।

ਇੱਕੋ ਨੌਜਵਾਨ ਨਾਲ ਤਿੰਨੋ ਭੈਣਾਂ ਦੇ ਵਿਆਹ ਦਾ ਹੋਇਆ ਵਿਰੋਧ

ਚਾਰੇ ਸੋਸ਼ਲ ਮੀਡੀਆ `ਤੇ ਰੀਲਾਂ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਲੱਖਾਂ ਫ਼ਾਲੋਅਰਜ਼ ਦੱਸੇ ਜਾ ਰਹੇ ਹਨ । ਪਰਿਵਾਰ ਵਾਲਿਆਂ ਵੱਲੋਂ ਵੱਖ-ਵੱਖ ਵਿਆਹ ਤੈਅ ਕੀਤੇ ਜਾਣ `ਤੇ ਤਿੰਨਾਂ ਭੈਣਾਂ (three sisters) ਨੇ ਇਕੋ ਨਾਲ ਰਹਿਣ ਲਈ ਵਿਕਾਸ ਉਰਫ਼ ਵਿੱਕੂ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ । ਵਿਆਹ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਣ ਤੋਂ ਬਾਅਦ ਹਿੰਦੂ ਸੰਗਠਨਾਂ ਅਤੇ ਸਥਾਨਕ ਵਪਾਰੀਆਂ ਨੇ ਇਸ ਦਾ ਵਿਰੋਧ ਜਤਾਇਆ ।

ਸਿਕਾਇਤ ਮਿਲਣ ਤੇ ਕੀਤੀ ਜਾਵੇਗੀ ਨਿਯਮਾਂ ਅਨੁਸਾਰ ਕਾਰਵਾਈ : ਪੁਲਸ

ਸੂਚਨਾ ਮਿਲਣ `ਤੇ ਪੁਲਸ ਨੇ ਚਾਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਾਲਗ ਹੋਣ ਨਾਲ ਸਬੰਧਤ ਦਸਤਾਵੇਜ਼ ਮੰਗੇ ਹਨ ਅਤੇ ਲਿਖਤੀ ਬਿਆਨ ਵੀ ਲਿਆ ਹੈ । ਪੁਲਸ ਦਾ ਕਹਿਣਾ ਹੈ ਕਿ ਸਾਰਿਆਂ ਦੇ ਬਾਲਗ ਹੋਣ (Becoming an adult) ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਸਿਕਾਇਤ ਮਿਲਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਉੱਥੇ ਹੀ ਮੰਦਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਆਹ ਦੇ ਸਮੇਂ ਮੰਦਰ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਕੋਈ ਪੁਜਾਰੀ ਮੌਜੂਦ ਨਹੀਂ ਸੀ ।

Advertisement