Patiala Help Club Logo

ਪਲਾਟ ਵੇਚਣ ਦੇ ਨਾਂ `ਤੇ 51 ਲੱਖ ਦੀ ਠੱਗੀ ਮਾਰਨ ਤੇ 6 ਖਿ਼ਲਾਫ਼ ਕੇਸ ਦਰਜ

Jul 24, 2026 | Breaking, Crime, Haryana, Latest News, News

ਗੁੜਗਾਓਂ, 24 ਜੁਲਾਈ 2026 : ਹਰਿਆਣਾ (Haryana) ਸ਼ਹਿਰੀ ਵਿਕਾਸ ਅਥਾਰਟੀ ਦੇ ਸੈਕਟਰ-40 ਸਥਿਤ ਪਲਾਟ ਨੂੰ ਵੇਚਣ ਦੇ ਨਾਂ `ਤੇ ਵਿਅਕਤੀ ਨਾਲ ਕਰੀਬ 51 ਲੱਖ ਰੁਪਏ ਦੀ ਧੋਖਾਧੜੀ (Fraud) ਦਾ ਮਾਮਲਾ ਸਾਹਮਣੇ ਆਇਆ ਹੈ ।

ਸਿਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ

ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਲਕਸ਼ਮੀ ਗਾਰਡਨ ਵਾਸੀ ਬਲਦੇਵ ਰਾਜ ਨੇ ਦੱਸਿਆ ਕਿ ਜਨਵਰੀ 2026 ਵਿੱਚ ਸੁਮਿਤ ਨਰੂਲਾ ਨੇ ਉਨ੍ਹਾਂ ਨੂੰ ਸੈਕਟਰ-40 ਸਥਿਤ ਇੱਕ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਦੀ ਪੇਸ਼ਕਸ਼ ਕੀਤੀ । ਇਸ ਤੋਂ ਬਾਅਦ 22 ਜਨਵਰੀ ਨੂੰ ਉਨ੍ਹਾਂ ਦੀ ਮੁਲਾਕਾਤ ਸੈਕਟਰ-51 ਸਥਿਤ ਟਾਊਨ ਰੀਅਲ ਅਸਟੇਟ ਦਫ਼ਤਰ ਵਿੱਚ ਮੋਹਿਤ ਜੈਨ ਨਾਲ ਕਰਵਾਈ ਗਈ ।

ਪ੍ਰਾਪਰਟੀ ਦਾ ਅਧਿਕਾਰਤ ਨੁਮਾਇੰਦਾ ਦੱਸਿਆ ਸੀ ਮੋਹਿਤ ਜੈਨ ਨੇ ਆਪਣੇ ਆਪ ਨੂੰ

ਮੋਹਿਤ ਜੈਨ ਨੇ ਖੁਦ ਨੂੰ ਪ੍ਰਾਪਰਟੀ ਦਾ ਅਧਿਕਾਰਤ ਨੁਮਾਇੰਦਾ ਦੱਸਦਿਆਂ ਦਸਤਾਵੇਜ਼ ਦਿਖਾਏ ਅਤੇ ਭਰੋਸੇ ਵਿੱਚ ਲੈ ਕੇ 50 ਹਜ਼ਾਰ ਰੁਪਏ ਟੋਕਨ ਰਾਸ਼ੀ ਵਜੋਂ ਲੈ ਲਏ । ਸ਼ੱਕ ਹੋਣ `ਤੇ ਬਲਦੇਵ ਰਾਜ ਨੇ ਪ੍ਰਦੀਪ ਕੁੰਡੂ, ਵੀਨਾ ਦੇਵੀ ਸਮੇਤ ਹੋਰ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ । ਇਸ ਤੋਂ ਬਾਅਦ 23 ਜਨਵਰੀ ਨੂੰ ਐਗਰੀਮੈਂਟ ਰਾਹੀਂ ਉਨ੍ਹਾਂ ਤੋਂ 49 ਲੱਖ 50 ਹਜ਼ਾਰ ਰੁਪਏ ਲੈ ਲਏ ਗਏ । ਇਸ ਦੇ ਨਾਲ ਹੀ ਪਲਾਟ ਦਾ ਨਕਸ਼ਾ ਮਨਜ਼ੂਰ ਕਰਵਾਉਣ ਦੇ ਨਾਂ `ਤੇ ਐੱਚ. ਐਸ. ਵੀ. ਪੀ. ਵਿੱਚ 70,832 ਰੁਪਏ ਦੀ ਫੀਸ ਵੀ ਜਮ੍ਹਾਂ ਕਰਵਾਈ ਗਈ ।

ਕੌਣ ਕੌਣ ਹਨ ਛੇ ਵਿਅਕਤੀ ਜਿਨ੍ਹਾਂ ਵਿਰੁੱਧ ਕਰ ਲਿਆ ਹੈ ਕੇਸ ਦਰਜ

12 ਫਰਵਰੀ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਪਲਾਟ ਪਹਿਲਾਂ ਹੀ ਜਗਦੀਸ਼ ਗੋਇਲ ਨਾਮਕ ਵਿਅਕਤੀ ਨੂੰ ਵੇਚਿਆ ਜਾ ਚੁੱਕਾ ਹੈ । ਜਦੋਂ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਥਿਤ ਤੌਰ `ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ (kill) ਦੀ ਧਮਕੀ ਦਿੱਤੀ । ਪੀੜਤ ਦਾ ਦੋਸ਼ ਹੈ ਕਿ ਮੁਲਜ਼ਮ ਮੋਹਿਤ ਜੈਨ ਨੇ ਵੀਨਾ ਦੇਵੀ, ਸੁਮਨ ਦੇਵੀ, ਮਮਤਾ ਕੁਮਾਰੀ, ਪੂਨਮ ਕੁਮਾਰੀ ਅਤੇ ਦਿਲਬਾਗ ਨਾਲ ਮਿਲ ਕੇ ਸਾਜ਼ਿਸ਼ ਰਚਦਿਆਂ ਉਸ ਨਾਲ ਕਰੀਬ 51 ਲੱਖ ਰੁਪਏ ਦੀ ਠੱਗੀ ਕੀਤੀ । ਪੁਲਸ ਨੇ ਜਾਂਚ ਤੋਂ ਬਾਅਦ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ (Case registered) ਕਰ ਲਿਆ ਹੈ ।

 

Advertisement