Patiala Help Club Logo

ਰਾਜਪੁਰਾ ਵਿਖੇ ਜੁਗਾੜੂ ਰੇਹੜੀ ‘ਤੇ ਲੱਦਿਆ ਐਂਗਲ ਹੋਇਆ ਆਰ-ਪਾਰ

ਰਾਜਪੁਰਾ, 28 ਜੁਲਾਈ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ (Rajpura) ਵਿਖੇ ਇਕ ਜੁਗਾੜੂ ਰੇਹੜੀ ਤੇ ਲੱਦਿਆ ਲੋਹੇ ਦਾ ਐਂਗਲ (Iron angle) ਇਕ ਵਿਅਕਤੀ ਦੇ ਸਰੀਰ ਦੇ ਆਰ-ਪਾਰ ਹੋ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਸ਼ਹਿਰ ਵਿਖੇ ਜੋ ਇਕ ਬਿਨਾਂ ਨੰਬਰ ਦੇ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਜੁਗਾੜੂ ਰੇਹੜੀਆਂ ਦੇ ਮੱਦੇਨਜ਼ਰ ਇਕ ਜੁਗਾੜੂ ਰੇਹੜੀ ਤੇ ਲੱਦਿਆ ਲੋਹੇ ਦਾ ਐਂਗਲ ਸੜਕ ‘ਤੇ ਜਾਂਦੇ ਇਕ ਵਿਅਕਤੀ ਦੇ ਸਰੀਰ ਇਕ ਹਿੱਸੇ ਦੇ ਆਰ-ਪਾਰ ਹੋ ਗਿਆ ਹੈ ਦੇ ਕਾਰਨ ਵਿਅਕਤੀ ਬੁਰੀ ਤਰ੍ਹਾਂ ਜਖਮੀ (Injured) ਹੋ ਗਿਆ ਹੈ, ਜਿਸ ਤੇ ਉਸਨੂੰ ਤੁਰੰਤ ਇਲਾਜ ਲਈ ਰਾਜਪੁਰਾ ਵਿਖੇ ਹਸਪਤਾਲ (Hospital) ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਫੌਰੀ ਮਦਦ ਦੇਣ ਤੋਂ ਬਾਅਦ ਹਾਲਾਤਾਂ ਦੇ ਮੱਦੇਨਜ਼ਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਹੈ ।

Advertisement