Patiala Help Club Logo

ਪੰਜਾਬ ਯੂਨੀਵਰਸਿਟੀ ਵਿਖੇ ਕਰੰਟ ਲੱਗਣ ਨਾਲ ਪੀ. ਐਚ. ਡੀ. ਸਕਾਲਰ ਦੀ ਮੌਤ

ਚੰਡੀਗੜ੍ਹ, 28 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਯੂਨੀਵਰਸਿਟੀ (Punjab University) ਵਿਖੇ ਇਕ ਪੀ. ਐਚ. ਡੀ. ਸਕਾਲਰ ਦੀ ਕਰੰਟ ਲੱਗਣ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਪੀ. ਐਚ. ਡੀ. ਸਕਾਲਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਊਥ ਕੈਂਪਸ ਵਿਚ ਜਿਸ ਪੀ. ਐਚ. ਡੀ. ਖੋਜਾਰਥੀ ਦੀ ਮੀਂਹ ਦੌਰਾਨ ਕਰੰਟ ਲੱਗਣ (get electrocuted) ਕਾਰਨ ਮੌਤ ਹੋ ਗਈ ਹੈ ਦੀ ਪਛਾਣ ਹਰਿਆਣਾ ਦੇ ਰੇਵਾੜੀ ਦੀ ਵਸਨੀਕ ਜਯੋਤੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਲੜਕੀ ਪੰਜਾਬ ਯੂਨੀਵਰਸਿਟੀ ਦੇ ਬਾਇਓ ਤਕਨਾਲੋਜੀ ਵਿਭਾਗ ਤੋਂ ਪੀ. ਐਚ. ਡੀ. ਕਰ ਰਹੀ ਸੀ ।

ਕਿਵੇਂ ਵਾਪਰਿਆ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਜਯੋਤੀ ਕੁੜੀਆਂ ਦੇ ਹੋਸਟਲ ਨੰ 10 ਤੋਂ ਆਪਣੇ ਵਿਭਾਗ ਵੱਲ ਜਾ ਰਹੀ ਸੀ ਕਿ ਰਾਹ ਵਿਚ ਪਾਣੀ ਭਰਿਆ ਹੋਣ ਕਾਰਨ ਉਸ ਵਲੋਂ ਇਕ ਕੱਚੇ ਰਸਤੇ ਤੋਂ ਜਾਣ ਦੀ ਕੋਸਿ਼ਸ਼ ਕੀਤੀ ਗਈ ਤੇ ਇਸੇ ਦੌਰਾਨ ਉਹ ਬਿਜਲੀ ਦੇ ਇਕ ਜੰਕਸ਼ਨ ਬਾਕਸ ਤੋਂ ਫੈਲੇ ਸੰਭਾਵਿਤ ਕਰੰਟ ਦੀ ਲਪੇਟ ਵਿਚ ਆ ਗਈ ।

ਕਰੰਟ ਲੱਗਣ ‘ਤੇ ਲਿਜਾਇਆ ਗਿਆ ਹਸਪਤਾਲ

ਸਕਾਲਰ ਨੂੰ ਕਰੰਟ ਲੱਗਣ ਦਾ ਪਤਾ ਲੱਗਦਿਆਂ ਹੀ ਜ਼ਮੀਨ ‘ਤੇ ਡਿੱਗੀ ਸਕਾਲਰ ਜਯੋਤੀ (Scholar Jyoti) ਨੂੰ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸਨੂੰ ਜਾਂਚ ਦੌਰਾਨ ਮ੍ਰਿਤਕ ਐਲਾਨ ਦਿੱਤਾ ਗਿਆ । ਘਟਨਾ ਸਬੰਧੀ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਣ ਦੇ ਨਾਲ-ਨਾਲ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵੀ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Advertisement