Patiala Help Club Logo

ਸੀਵਰੇਜ ਸਾਫ ਕਰਨ ਉਤਰੇ ਦੋ ਵਿਚੋਂ ਇਕ ਵਿਅਕਤੀ ਦੀ ਮੌਤ

ਪਟਿਆਲਾ, 28 ਜੁਲਾਈ 2026 : ਪਟਿਆਲਾ (Patiala) ਵਿਖੇ ਸੀਵਰੇਜ ਦੀ ਸਫਾਈ ਕਰਨ ਗਏ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ (Death) ਹੋ ਗਈ ਹੈ ਤੇ ਦੂਸਰੇ ਦੀ ਹਾਲਤ ਗੰਭੀਰ ਬਣੀ ਹੋਈ ਹੈ ।

ਕੌਣ ਹੈ ਇਹ ਵਿਅਕਤੀ ਜੋ ਉਤਰ ਗਿਆ ਮੌਤ ਦੇੇ ਘਾਟ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਸੀਵਰੇਜ ਦੀ ਸਫਾਈ (Sewerage cleaning) ਕਰਨ ਗਏ ਦੋ ਨੌਜਵਾਨਾਂ ਵਿਚੋਂ ਇਕ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਹੈ ਜਦੋਂ ਕਿ ਦੂਸਰੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੀ ਪਛਾਣ ਦੀਪ ਨਗਰ ਵਾਸੀ ਭੋਲਾ ਦੇ ਤੌਰ ‘ਤੇ ਹੋਈ ਹੈ । ਸੀਵਰੇਜ `ਚੋਂ ਬਾਹਰ ਕੱਢ ਕੇ ਦੋਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਭੋਲੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੂਸਰੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਮਦਨ ਅਨੁਸਾਰ ਉਸਦਾ ਭਰਾ ਕਮੇਟੀ `ਚ ਕੰਮ ਨਹੀਂ ਕਰਦਾ ਪਰ ਹੋਰ ਸਾਥੀਆਂ ਨਾਲ ਗਿਆ ਸੀ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਭਰਾ ਨੇ

ਸੀਵਰੇਜ ਦੀ ਸਫਾਈ ਕਰਨ ਦੌਰਾਨ ਗੈਸ ਚੜ੍ਹਨ (Gas rising) ਕਾਰਨ ਮੌਤ ਦੇ ਘਾਟ ਉਤਰੇ ਭੋਲਾ ਨਾਮ ਦੇ ਨੌਜਵਾਨ ਦੇ ਭਰਾ ਮਦਨ ਨੇ ਦੱਸਿਆ ਕਿ ਸਵੇਰ ਵੇਲੇ ਕਿਸੇ ਦਾ ਫੋਨ ਆਇਆ ਸੀ ਕਿ ਦੋ ਲੜਕੇ ਸੀਵਰੇਜ ਦੇ ਅੰਦਰ ਡਿੱਗ ਪਏ ਹਨ ਤੇ ਜਦੋਂ ਜਾ ਕੇ ਦੇਖਿਆ ਤਾਂ ਪਤਾ ਲਗਿਆ ਕਿ ਸਫਾਈ ਦੌਰਾਨ ਇਕ ਨੌਜਵਾਨ ਤਾਂ ਅੰਦਰ ਹੀ ਰਹਿ ਗਿਆ ਸੀ, ਜਿਸਨੂੰ ਲੱਭਣ ਲਈ ਜਦੋਂ ਭੋਲਾ ਅੰਦਰ ਗਿਆ ਤਾਂ ਉਹ ਵੀ ਅੰਦਰ ਹੀ ਰਹਿ ਗਿਆ ।

Advertisement