ਕੌਣ ਹਨ ਤਿੰਨੋਂ ਜਣੇ
ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵਲੋਂ ਅਬਚਲ ਨਗਰ (Abchal Nagar) ਵਿਖੇ ਘਰ ਤੇ ਪੈਟਰੋਲ ਬੰਬ ਨਾਲ ਕੀਤੇ ਗਏ ਬਲਾਸਟ ਮਾਮਲੇ ਵਿਚ ਜਿਨ੍ਹਾਂ ਤਿੰਨ ਨੌਜਵਾਨਾਂ ਨੂੰ ਫੌਰੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਹਰਵਿੰਦਰ ਸਿੰਘ ਉਰਫ ਜੋਨੀ, ਹਰਸਜੀਤ ਸਿੰਘ ਉਰਫ ਹਰਸ ਅਤੇ ਪਰਮੇਸਰ ਉਦੇ ਪ੍ਰਤਾਪ ਸਿੰਘ ਉਰਫ ਉਦੇ ਸ਼ਾਮਲ ਹਨ ।
ਕੀ ਹੈ ਸਮੁੱਚੀ ਘਟਨਾ ਦਾ ਵੇਰਵਾ
ਐਸ. ਐਸ. ਪੀ ਪਟਿਆਲਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਰੂਬਲ ਵਾਸੀ ਅਬਚਲ ਨਗਰ ਪਟਿਆਲਾ ਦੇ ਘਰ ਬਾਹਰ 25 ਜੁਲਾਈ 2026 ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਅਟੈਕ ਕਰਕੇ ਘਰ ਨੂੰ ਅੱਗ ਲਾਉਣ ਦੀ ਨੀਅਤ ਨਾਲ ਬਲਾਸਟ ਕੀਤਾ ਗਿਆ ਸੀ, ਜਿਸ ਨਾਲ ਜੋਰਦਾਰ ਧਮਾਕਾ ਹੋਇਆ ਸੀ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 129 ਮਿਤੀ 27 ਜੁਲਾਈ 2026 ਨੂੰ ਧਾਰਾ 326 (ਜੀ) ਬੀ. ਐਨ. ਐਸ. ਥਾਣਾ ਅਨਾਜ ਮੰਡੀ ਪਟਿਆਲਾ ਦਰਜ ਕੀਤਾ ਗਿਆ ਸੀ ।
ਗ੍ਰਿਫਤਾਰੀ ਤੋਂ ਬਾਅਦ ਕੀ ਕੀ ਕੀਤਾ ਗਿਆ ਬਰਾਮਦ
ਵਰੁਣ ਸ਼ਰਮਾ (Varun Sharma) ਨੇ ਦੱਸਿਆ ਕਿ 29 ਜੁਲਾਈ 2026 ਨੂੰ ਗੁਪਤ ਸੂਚਨਾ ਦੇ ਅਧਾਰ ਤੇ ਹਰਸਜੀਤ ਸਿੰਘ ਉਰਫ ਹਰਸ ਪੁੱਤਰ ਸਿਮਰਨਜੀਤ ਸਿੰਘ ਵਾਸੀ ਹਸਨਪੁਰ ਪ੍ਰਹੋਤਾ ਥਾਣਾ ਅਨਾਜ ਮੰਡੀ ਪਟਿਆਲਾ ਅਤੇ ਪਰਮੇਸਰ ਉਦੇ ਪ੍ਰਤਾਪ ਸਿੰਘ ਉਰਫ ਉਦੇ ਪੁੱਤਰ ਲੇਟ ਗਗਨਦੀਪ ਸਿੰਘ ਵਾਸੀ ਰਸੂਲਪੁਰ ਸੈਦਾ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਅੱਜ ਥਾਣਾ ਅਨਾਜ ਮੰਡੀ ਦੇ ਏਰੀਆਂ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾ ਪਾਸੋਂ ਵਾਰਦਾਤ ਦੋਰਾਨ ਵਰਤਿਆ ਗਿਆ ਯਾਹਮਾ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ਹੈ । ਗ੍ਰਿਫਤਾਰ ਕੀਤੇ ਦੋਸੀ ਜਰਾਇਮ ਪੇਸਾ ਵਿਅਕਤੀ ਹਨ, ਜਿਨ੍ਹਾਂ ਤੇ ਕਤਲ, ਇਰਾਦਾ ਕਤਲ, ਲੁੱਟ-ਖੋਹ ਆਦਿ ਮੁਕੱਦਮੇ ਦਰਜ ਹਨ ।
ਕੀ ਕੀ ਕੀਤੇ ਗਏ ਹਨ ਖੁਲਾਸੇ
ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਪਰੋਕਤ ਨੌਜਵਾਨਾਂ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਹਰਵਿੰਦਰ ਸਿੰਘ ਉਰਫ਼ ਜੋਨੀ ਦੀ ਸਿ਼ਕਾਇਤਕਰਤਾ (Complainant) ਪਰਮਿੰਦਰ ਸਿੰਘ ਉਰਫ ਰੂਬਲ ਨਾਲ ਰੰਜਸ਼ ਚਲਦੀ ਸੀ, ਜਿਸਦੇ ਚਲਦਿਆਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਉਕਤ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ । ਚੀਮਾ ਨੇ ਦੱਸਿਆ ਕਿ ਦੋਸੀਆਂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ (Police remand) ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ।









