Patiala Help Club Logo

ਰੱਸੇ ਨਾਲ ਟਕਰਾ ਦੇ ਡਿੱਗੇ ਪੰਜਾਬ ਪੁਲਸ ਦੇ ਸਿਪਾਹੀ ਦੀ ਹੋਈ ਮੌਤ

ਅੰਮ੍ਰਿਤਸਰ, 30 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਭੰਡਾਰੀ ਪੁੱਲ ਤੇ ਬੰਨ੍ਹੇ ਗਏ ਰੱਸੇ ਨਾਲ ਟਕਰਾ ਕੇ ਸੜਕ ਤੇ ਡਿੱਗੇ ਪੰਜਾਬ ਪੁਲਸ ਦੇ ਇਕ ਸਿਪਾਹੀ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਪੰਜਾਬ ਪੁਲਸ ਦਾ ਸਿਪਾਹੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਭੰਡਾਰੀ ਪੁੱਲ ‘ਤੇ ਜੋ ਰੱਸੇ ਨਾਲ ਟਕਰਾ ਕੇ ਸੜਕ ‘ਤੇ ਬੁਰੀ ਤਰ੍ਹਾਂ ਡਿੱਗਣ ਕਾਰਨ ਪੰਜਾਬ ਪੁਲਸ (Punjab Police) ਦੇ ਇਕ ਸਿਪਾਹੀ ਦੀ ਮੌਤ ਹੋ ਗਈ ਹੈ ਦੀ ਪਛਾਣ ਕਾਂਸਟੇਬਲ ਰਣਬੀਰ ਸਿੰਘ (Constable Ranbir Singh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਰਣਬੀਰ ਸਿੰਘ ਏ. ਆਰ. ਪੀ. ਵਿਚ ਤਾਇਨਾਤ ਸਨ ।

ਕਿਊ ਬੰਨ੍ਹਿਆਂ ਗਿਆ ਸੀ ਰੱਸਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਪੁੱਲ ਤੇ ਰੱਸਾ ਪੰਜਾਬ ਬੰਦ ਦੀ ਕਾਲ ਦੌਰਾਨ ਆਵਾਜਾਈ ਰੋਕਣ ਲਈ ਬੰਨ੍ਹਿਆ ਗਿਆ ਸੀ ਪਰ ਰਣਬੀਰ ਸਿੰਘ ਜਿਨ੍ਹਾਂ ਨੂੰ ਘਰ ਤੋਂ ਫੋਨ ਆਇਆ ਸੀ ਕਿ ਉਨ੍ਹਾਂ ਦੇ ਪੁੱਤਰ ਦੇ ਸੱਟਾਂ ਲੱਗ ਗਈਆਂ ਹਨ ਬਾਰੇ ਸੁਣਦਿਆਂ ਹੀ ਘਰ ਜਾਣ ਲਈ ਡਿਊਟੀ ਖਤਮ ਕਰਕੇ ਨਿਕਲੇ ਰਣਬੀਰ ਸਿੰਘ ਪੁੱਲ ਤੇ ਬੰਨ੍ਹੇ ਰੱਸੇ ਨਾਲ ਟਕਰਾ ਗਏ ਤੇ ਬੁਰੀ ਤਰ੍ਹਾਂ ਡਿੱਗ ਪਏ । ਜਿਸ ਤੋਂ ਬਾਅਦ ਇਲਾਜ ਦੌਰਾਨ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਪੁਲਸ ਨੇ ਮਾਮਲੇ ਦੀ ਕਰ ਦਿੱਤੀ ਹੈ ਜਾਂਚ ਸ਼ੁਰੂ

ਘਟਨਾ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਪੁਲ `ਤੇ ਰੱਸਾ ਲਗਾਉਣ ਸਮੇਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਜਾਂ ਨਹੀਂ ਅਤੇ ਹਾਦਸੇ ਲਈ ਜਿ਼ੰਮੇਵਾਰ ਵਿਅਕਤੀਆਂ ਖਿ਼ਲਾਫ਼ ਕੀ ਕਾਰਵਾਈ ਬਣਦੀ ਹੈ ।

Advertisement