ਮਾਛੀਵਾੜਾ, 1 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਮਾਛੀਵਾੜਾ ਵਿਖੇ ਪੁਲਸ ਵਲੋਂ ਦੋ ਸਕੂਟਰੀ ਚੋਰਾਂ ਮਹਿਲਾ ਤੇ ਪੁਰਸ਼ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਮਾਛੀਵਾੜਾ ਸ਼ਹਿਰ (Machhiwara city) ਦੇ ਜਿਸ ਵਿਅਕਤੀ ਦਵਿੰਦਰ ਸਿੰਘ ਬਵੇਜਾ ਦੀ ਸਕੂਟਰੀ ਦੁਰਗਾ ਸ਼ਕਤੀ ਮੰਦਰ ਦੇ ਨੇੜੇ ਤੋਂ ਚੋਰੀ ਹੋਈ ਸੀ ਨੂੰ ਜਿਥੇ ਪੁਲਸ ਨੇ ਬਰਾਮਦ ਕਰ ਲਿਆ ਹੈ, ਉਥੇ ਇਸਨੂੰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਜਿਸ ਵਿਚ ਇਕ ਮਹਿਲਾ ਤੇ ਪੁਰਸ਼ ਸ਼ਾਮਲ ਹਨ ਨੂੰ ਵੀ ਸਕੂਟਰੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਦੀ ਪਛਾਣ ਸੰਦੀਪ ਕੌਰ ਵਾਸੀ ਉਧੋਵਾਲ ਅਤੇ ਰੋਬਿਨਪ੍ਰੀਤ ਸਿੰਘ ਵਾਸੀ ਨਾਨੋਵਾਲ ਦੇ ਤੌਰ ‘ਤੇ ਹੋਈ ਹੈ ।
ਕੀ ਦੱਸਿਆ ਥਾਣਾ ਮੁਖੀ ਨੇ
ਇਸ ਸਬੰਧੀ ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇੱਕ ਔਰਤ ਤੇ ਨੌਜਵਾਨ ਇਹ ਚੋਰੀ ਕੀਤੀ ਸਕੂਟਰੀ ਲੈ ਕੇ ਨਜ਼ਰ ਆਏ, ਜਿਨ੍ਹਾਂ ਨੂੰ ਰੋਕਿਆ ਗਿਆ ਤਾਂ ਚੋਰੀ ਦੀ ਸਕੂਟਰੀ ਚਲਾਉਣ ਵਾਲਿਆਂ ਦੀ ਪਹਿਚਾਣ ਸੰਦੀਪ ਕੌਰ ਅਤੇ ਰੋਬਿਨਪ੍ਰੀਤ ਸਿੰਘ ਵਜੋਂ ਹੋਈ । ਥਾਣਾ ਮੁਖੀ ਨੇ ਦੱਸਿਆ ਕਿ ਇਹ ਦੋਵੇਂ ਨਸ਼ਾ ਕਰਨ ਦੇ ਆਦੀ ਹਨ ਜੋ ਨਸ਼ੇ ਦੀ ਪੂਰਤੀ ਲਈ ਸਕੂਟਰੀ ਚੋਰੀ (Scooter theft) ਕੀਤੀ ਅਤੇ ਵੇਚਣ ਦੀ ਫਿਰਾਕ ਵਿਚ ਸਨ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਅੜਿੱਕੇ ਆ ਗਏ ।









