ਹਰਦੋਈ, 1 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਹਰਦੋਈ ਵਿਖੇ ਇਕ ਪ੍ਰੇਮੀ ਜੋੜੇ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਸਨ ਵਿਆਹੀ ਔਰਤ ਨਾਲ ਪ੍ਰੇਮ ਸਬੰਧ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਹਰਦੋਈ ਜਿਲੇ (Hardoi District) `ਚ ਜੋ ਇਕ ਪ੍ਰੇਮੀ ਜੋੜੇ ਨੇ ਕਥਿਤ ਤੌਰ `ਤੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਵਾਲਾ ਮਾਮਲਾ ਅਰਵਲ ਥਾਣਾ ਖੇਤਰ ਦੇ ਹੈਦਰਾਬਾਦ ਲਾਲਪੁਰ ਪਿੰਡ ਦਾ ਹੈ । ਦੱਸਿਆ ਜਾ ਰਿਹਾ ਹੈ ਕਿ ਪਿੰਡ ਨਿਵਾਸੀ 18 ਸਾਲਾ ਜਨਵੇਸ਼ ਦੇ ਇਕ ਵਿਆਹੀ ਔਰਤ ਨਾਲ ਲੱਗਭਗ 6 ਮਹੀਨਿਆਂ ਤੋਂ ਪ੍ਰੇਮ ਸਬੰਧ ਸਨ । ਔਰਤ ਦਾ ਵਿਆਹ ਲੱਗਭਗ 15 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਪੇਕੇ ਵੀ ਇਸੇ ਪਿੰਡ `ਚ ਹਨ ।
ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ
ਪਰਿਵਾਰਕ ਮੈਂਬਰਾਂ ਅਨੁਸਾਰ ਵੀਰਵਾਰ ਰਾਤ ਔਰਤ ਦਾ ਦਿਓਰ ਪ੍ਰੇਮ ਸਬੰਧਾਂ ਨੂੰ ਲੈ ਕੇ ਜਨਵੇਸ਼ ਦੇ ਘਰ ਉਲਾਂਭਾ ਦੇਣ ਪਹੁੰਚਿਆ ਸੀ । ਇਸ ਤੋਂ ਬਾਅਦ ਨਾਰਾਜ਼ ਹੋ ਕੇ ਜਨਵੇਸ਼ ਘਰੋਂ ਨਿਕਲ ਗਿਆ ਅਤੇ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ । ਸ਼ੁੱਕਰਵਾਰ ਸਵੇਰੇ ਪਿੰਡ ਵਾਸੀਆਂ ਨੇ ਖੇਤਾਂ ਵੱਲ ਜਾਂਦੇ ਸਮੇਂ ਉਸ ਨੂੰ ਜਾਮਣ ਦੇ ਦਰੱਖਤ ਨਾਲ ਫਾਹੇ `ਤੇ ਲਟਕਦਾ ਦੇਖਿਆ । ਉਸ ਕੋਲ ਮੋਬਾਈਲ ਅਤੇ ਦਰੱਖਤ ਦੇ ਹੇਠਾਂ ਚੱਪਲਾਂ ਮਿਲੀਆਂ । ਕੁਝ ਦੇਰ ਬਾਅਦ ਪਿੰਡ ਵਾਸੀਆਂ ਨੂੰ ਲੱਗਭਗ 500 ਮੀਟਰ ਦੂਰੀ `ਤੇ ਔਰਤ ਦੀ ਲਾਸ਼ ਵੀ ਇਕ ਦਰੱਖਤ ਨਾਲ ਸਾੜ੍ਹੀ ਦੇ ਫਾਹੇ ਨਾਲ ਲਟਕਦੀ ਮਿਲੀ ।
ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ
ਸੂਚਨਾ ਮਿਲਦਿਆਂ ਹੀ ਦੋਵਾਂ ਪਰਿਵਾਰਾਂ ਦੇ ਲੋਕ ਮੌਕੇ `ਤੇ ਪਹੁੰਚ ਗਏ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ । ਸਬ-ਇੰਸਪੈਕਟਰ ਸਿ਼ਵਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਸ ਖੁਦਕੁਸ਼ੀ ਦੇ ਕਾਰਨਾਂ ਅਤੇ ਦੋਵਾਂ ਵਿਚਾਲੇ ਸਬੰਧਾਂ ਨਾਲ ਜੁੜੇ ਤੱਥਾਂ ਦੀ ਪੜਤਾਲ ਕਰ ਰਹੀ ਹੈ ।









