Patiala Help Club Logo

ਘਰ ਵਿਚ ਹੀ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਗਾ ਕੀਤੀ ਖੁਦਕੁਸ਼ੀ

ਚੰਡੀਗੜ੍ਹ, 1 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਰਾਮਦਰਬਾਰ ਫੇਜ-2 ਵਿਖੇ ਇਕ 12ਵੀਂ ਜਮਾਤ ਦੇ ਵਿਦਿਆਰਥੀ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਅਨੁਸਾਰ ਰਾਮਦਰਬਾਰ ਫੇਜ-2 ਵਿਖੇ ਜੋ 12ਵੀਂ ਜਮਾਤ ਵਿਚ ਪੜ੍ਹਦੇ 18 ਸਾਲਾ ਵਿਦਿਆਰਥੀ (Student) ਵਲੋਂ ਘਰ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਸਿਵਾਂਸ਼ (Sivansh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕੋਈ ਸੁਸਾਇਡ ਨੋਟ (Suicide note) ਬਰਾਮਦ ਨਹੀਂ ਹੋਇਆ ।

ਕਦੋਂ ਪਤਾ ਚੱਲਿਆ ਸਿ਼ਵਾਂਸ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ

ਪ੍ਰਾਪਤ ਸੂਚਨਾ ਮੁਤਾਬਕ ਸਿਵਾਂਸ ਜਿਸਦੇ ਮਾਤਾ-ਪਿਤਾ ਦੋਵੇਂ ਹੀ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦੇ ਹਨ ਵਿਚੋਂ ਸਿਵਾਂਸ ਦੀ ਮਾਤਾ ਦੁਪਹਿਰ ਵੇਲੇ ਘਰ ਆਈ ਤਾਂ ਵਾਰ-ਵਾਰ ਦਰਵਾਜ਼ਾ ਖੜ੍ਹਕਾਉਣ ਤੇ ਵੀ ਨਾ ਖੋਲ੍ਹੇ ਜਾਣ ‘ਤੇ ਜਦੋਂ ਗੁਆਂਢੀਆਂ ਨੂੰ ਬੁਲਾ ਕੇ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਜਾ ਕੇ ਦੇਖਿਆ ਕਿ ਸਿਵਾਂਸ ਫਾਹੇ ‘ਤੇ ਲਟਕ ਰਿਹਾ ਸੀ । ਜਿਸ ਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਦਿੱਤਾ ।

Advertisement