Patiala Help Club Logo

ਕਾਰ ਪਾਰਕਿੰਗ ਨੂੰ ਲੈ ਕੇ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂ

Aug 4, 2026 | Breaking, Crime, Latest News, News, Patiala

ਪਟਿਆਲਾ, 4 ਅਗਸਤ 2026 : ਪਟਿਆਲਾ (Patiala) ਸ਼ਹਿਰ ਵਿਖੇ ਕਾਰ ਪਾਰਕਿੰਗ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਵਲੋਂ ਸ਼ੋਅਰੂਮ ਮਾਲਕ ‘ਤੇ ਗੋਲੀਆਂ ਚਲਾਈਆਂ (Shots fired) ਹਨ ।

ਕੌਣ ਹੈ ਇਹ ਵਿਅਕਤੀ ਜਿਸ ਉਪਰ ਚਲਾਈਆਂ ਗਈਆਂ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਥਾਣਾ ਲਾਹੌਰੀ ਗੇਟ ਖੇਤਰ ਅਧੀਨ ਆਉਂਦੇ ਇਕ ਖੇਤਰ ਲੀਲਾ ਭਵਨ ਵਿਖੇ ਕਾਰ ਪਾਰਕਿੰਗ (Car parking) ਨੂੰ ਲੈ ਕੇ ਜੋ ਇਕ ਕਾਰ ਸਵਾਰ ਵਿਅਕਤੀ ਵਲੋਂ ਮਾਮੂਲੀ ਜਿਹੀ ਬਹਿਸ ਤੋਂ ਬਾਅਦ ਸ਼ੋਅਰੂਮ ਮਾਲਕ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਹਨ ਵਿਚ ਜਖਮੀ ਹੋਏ ਵਿਅਕਤੀ ਦੀ ਪਛਾਣ ਸੁਸ਼ੀਲ ਗੋਇਲ (Sushil Goyal) ਦੇ ਤੌਰ ‘ਤੇ ਹੋਈ ਹੈ । ਉਕਤ ਵਿਅਕਤੀ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ।

ਕੀ ਦੱਸਿਆ ਜਖਮੀ ਵਿਅਕਤੀ ਨੇ

ਜ਼ਖਮੀ ਸੁਸ਼ੀਲ ਗੋਇਲ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਖਾਨੇ ਦੇ ਸਾਹਮਣੇ ਉਨ੍ਹਾਂ ਦਾ ਇੱਕ ਸ਼ੋਅਰੂਮ ਹੈ । ਬੀਤੇ ਸਮੇਂ ਇੱਕ ਵਿਅਕਤੀ ਆਪਣੀ ਸਕਾਰਪੀਓ ਕਾਰ ਸ਼ੋਅਰੂਮ ਦੇ ਬਿਲਕੁਲ ਸਾਹਮਣੇ ਗਲਤ ਤਰੀਕੇ ਨਾਲ ਪਾਰਕ ਕਰਕੇ ਚਲਾ ਗਿਆ । ਜਦੋਂ ਸੁਸ਼ੀਲ ਗੋਇਲ ਨੇ ਉਸ ਵਿਅਕਤੀ ਨੂੰ ਗੱਡੀ ਥੋੜ੍ਹੀ ਇੱਕ ਪਾਸੇ ਕਰਨ ਦੀ ਅਪੀਲ ਕੀਤੀ ਤਾਂ ਉਕਤ ਕਾਰ ਚਾਲਕ ਭੜਕ ਗਿਆ । ਉਸ ਨੇ ਗੱਡੀ ਹਟਾਉਣ ਦੀ ਬਜਾਏ ਸੁਸ਼ੀਲ ਗੋਇਲ ਨਾਲ ਤਿੱਖੀ ਬਹਿਸ ਸ਼ੁਰੂ ਕਰ ਦਿੱਤੀ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ।

ਪੁਲਸ ਨੇ ਜਖਮੀ ਦੇ ਬਿਆਨ ਦਰਜ ਕਰਕੇ ਜਾਂਚ ਕਰ ਦਿੱਤੀ ਹੈ ਸ਼ੁਰੂ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲਾਹੋਰੀ ਗੇਟ (Police Station Lahori Gate) ਦੀ ਪੁਲਸ ਟੀਮ ਮੌਕੇ ’ਤੇ ਪਹੁੰਚੀ । ਪੁਲਸ ਨੇ ਜ਼ਖਮੀ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਵੱਲੋਂ ਮੌਕੇ ’ਤੇ ਪੁੱਜ ਕੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰ ਅਤੇ ਉਸ ਦੀ ਸਕਾਰਪੀਓ ਕਾਰ ਦੀ ਪਛਾਣ ਕੀਤੀ ਜਾ ਸਕੇ । ਪੁਲਸ ਦਾ ਦਾਅਵਾ ਹੈ ਕਿ ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Advertisement