Patiala Help Club Logo

ਸਵਾਰੀਆਂ ਨਾਲ ਭਰੀ ਬਸ ਅੱਗ ਲੱਗਣ ਕਾਰਨ ਹੋਈ ਸੜ ਕੇ ਸੁਆਹ

ਗੁੜਗਾਓਂ, 14 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਗੁੜਗਾਓਂ ਦੇ ਓਲਡ ਦਿੱਲੀ ਰੋਡ ਤੇ ਸਵਾਰੀਆਂ ਨਾਲ ਭਰੀ ਬਸ ਦੇ ਅੱਗ ਨਾਲ ਸੜ ਕੇ ਸੁਆਹ ਹੋਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕਿੰਨੀਆਂ ਸਵਾਰ ਸਨ ਬਸ ਵਿਚ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਗੁਰਗ੍ਰਾਮ (Gurugram) ਬੱਸ ਅੱਡੇ ਤੋਂ ਡੂਂਡਾਹੇੜਾ ਜਾ ਰਹੀ ਇਕ ਬੱਸ ਜਿਸ ਵਿਚ ਅਚਾਨਕ ਹੀ ਅੱਗ ਲੱਗ (Fire broke out) ਗਈ ਦੇ ਵਿਚ 60 ਤੋਂ ਵੱਧ ਯਾਤਰੀ ਸਵਾਰ ਸਨ । ਡਰਾਈਵਰ ਦੀ ਸੂਝਬੂਝ ਅਤੇ ਤੁਰੰਤ ਕਾਰਵਾਈ ਕਾਰਨ ਸਾਰੇ ਯਾਤਰੀਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ।

ਬਸ ਅੱਡੇ ਵਿਚੋਂ ਨਿਕਲਣ ਦੇ ਕੁੱਝ ਮਿੰਟਾਂ ਬਾਅਦ ਹੀ ਲੱਗ ਗਈ ਸੀ ਅੱਗ

ਜਾਣਕਾਰੀ ਅਨੁਸਾਰ ਸਵੇਰੇ ਕਰੀਬ 9.30 ਵਜੇ ਬੱਸ ਗੁਰਗ੍ਰਾਮ ਬੱਸ ਅੱਡੇ ਤੋਂ ਰਵਾਨਾ ਹੋਈ ਸੀ । ਕਰੀਬ 10 ਵਜੇ ਓਲਡ ਦਿੱਲੀ ਰੋਡ ਸਥਿਤ ਸ਼ਨੀ ਮੰਦਰ ਨੇੜੇ ਪਹੁੰਚਣ ’ਤੇ ਬੱਸ ਦੇ ਪਿਛਲੇ ਹਿੱਸੇ ਵਿੱਚੋਂ ਧੂੰਆਂ ਨਿਕਲਣ ਲੱਗਾ । ਸਥਿਤੀ ਨੂੰ ਭਾਂਪਦਿਆਂ ਡਰਾਈਵਰ ਨੇ ਤੁਰੰਤ ਬੱਸ ਨੂੰ ਸੜਕ ਕਿਨਾਰੇ ਰੋਕ ਕੇ ਦੋਵੇਂ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਯਾਤਰੀਆਂ ਨੂੰ ਸੁਰੱਖਿਅਤ ਹੇਠਾਂ ਉਤਾਰ ਦਿੱਤਾ । ਕੁਝ ਹੀ ਮਿੰਟਾਂ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਸੂਚਨਾ ਮਿਲਦੇ ਹੀ ਉਦਯੋਗ ਵਿਹਾਰ ਫਾਇਰ ਸਟੇਸ਼ਨ ਤੋਂ ਫਾਇਰ ਬ੍ਰਿਗੇਡ (Fire brigade) ਦੀ ਗੱਡੀ ਮੌਕੇ ’ਤੇ ਪਹੁੰਚੀ । ਫਾਇਰ ਕਰਮਚਾਰੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ ।

ਕੀ ਦੱਸਿਆ ਫਾਇਰ ਸਟੇਸ਼ਨ ਅਧਿਕਾਰੀ ਨੇ

ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਇਸੇ ਦੌਰਾਨ ਵੀਰਵਾਰ ਸਵੇਰੇ ਹੀ ਬੱਸ ਅੱਡਾ ਵਰਕਸ਼ਾਪ ਦੇ ਸਾਹਮਣੇ ਖੜ੍ਹੀ ਇੱਕ ਨਿੱਜੀ ਬੱਸ ਦੀ ਸੀਟ ਵਿੱਚ ਵੀ ਅਣਪਛਾਤੇ ਕਾਰਨਾਂ ਕਰਕੇ ਅੱਗ ਲੱਗ ਗਈ । ਸੂਚਨਾ ਮਿਲਣ ’ਤੇ ਭੀਮਨਗਰ ਫਾਇਰ ਸਟੇਸ਼ਨ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ਬੁਝਾ ਦਿੱਤੀ । ਇਸ ਘਟਨਾ ਵਿੱਚ ਸਿਰਫ਼ ਇੱਕ ਸੀਟ ਨੁਕਸਾਨੀ ਗਈ ਅਤੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ । ਉਦਯੋਗ ਵਿਹਾਰ ਫਾਇਰ ਸਟੇਸ਼ਨ ਦੇ ਫਾਇਰ ਅਧਿਕਾਰੀ ਰਾਮ ਕਰਨ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਿਟੀ ਬੱਸ ਵਿੱਚ ਸ਼ਾਰਟ ਸਰਕਟ (Short circuit) ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ ।

Advertisement