ਨਵੀਂ ਦਿੱਲੀ, 29 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Judge) ਵਿਖੇ ਟਰਾਇਲ ਕੋਰਟ ਦੀ ਜੱਜ ਵਲੋਂ ਇਕ ਨਾਬਾਲਗ ਜਬਰ ਜਨਾਹ ਦੀ ਪੀੜ੍ਹਤਾ ਬੱਚੀ ਨੂੰ ਇਕ ਪੱਤਰ ਲਿਖਿਆ (Wrote a letter) ਗਿਆ ਹੈ ।
ਕੌਣ ਹੈ ਇਹ ਦਿੱਲੀ ਟਰਾਇਲ ਕੋਰਟ ਦੀ ਜੱਜ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਦਿੱਲੀ ਟਰਾਇਲ ਕੋਰਟ ਦੀ ਜਿਸ ਜੱਜ (Delhi Trial Court Judge) ਵਲੋਂ ਨਾਬਾਲਗ ਜਬਰ ਜਨਾਹ ਪੀੜ੍ਹਤਾ ਨੂੰ ਆਪਣੇ ਵਲੋਂ ਇਕ ਪੱਤਰ ਲਿਖਿਆ ਗਿਆ ਹੈ ਦੀ ਪਛਾਣ ਰਜਨੀ ਰੰਗਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਨਾਰਥ-ਵੈਸਟ ਦਿੱਲੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਇਸ ਨੂੰ ਪ੍ਰਿੰਟ ਕਰਕੇ ਦੋ ਹਫ਼ਤਿਆਂ ਵਿੱਚ ਬੱਚੀ ਤੱਕ ਪਹੁੰਚਾਉਣ ਲਈ ਕਿਹਾ ਗਿਆ ਹੈ ।
ਕੀ ਲਿਖਿਆ ਗਿਆ ਜੱਜ ਵਲੋਂ ਲਿਖੇ ਗਏ ਪੱਤਰ ਵਿਚ
ਪ੍ਰਾਪਤ ਸੂਚਨਾ ਮੁਤਾਬਕ ਦਿੱਲੀ ਟਰਾਇਲ ਕੋਰਟ ਦੀ ਜਿਸ ਜੱਜ ਰਜਨੀ ਰੰਗਾ ਵਲੋਂ ਜਬਰ ਜਨਾਹ ਦੀ ਪੀੜ੍ਹਤਾ (Rape victim) ਨਾਬਾਲਗ ਬੱਚੀ ਨੂੰ ਇਕ ਵਿਸ਼ੇਸ਼ ਪੱਤਰ ਲਿਖਿਆ ਗਿਆ ਹੈ ਵਿਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡਾ ਬਚਪਨ ਤਾਂ ਨਹੀਂ ਮੋੜ ਸਕਦੇ, ਪਰ ਤੁਹਾਡੀ ਹਿੰਮਤ ਯਾਦ ਰੱਖਾਂਗੇ । ਜਿਸ ਨੇ ਤੁਹਾਨੂੰ ਸੱਟ ਪਹੁੰਚਾਈ, ਉਹ ਹੁਣ ਕਦੇ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ । ਦਿੱਲੀ ਹਾਈ ਕੋਰਟ ਨੇ ਹੁਣ ਇਸ ਚਿੱਠੀ ਨੂੰ ਬੱਚੀ ਜਾਂ ਉਸ ਦੇ ਪਰਿਵਾਰ ਤੱਕ ਪਹੁੰਚਾਉਣ ਦਾ ਹੁਕਮ ਦਿੱਤਾ ਹੈ । ਹਾਈ ਕੋਰਟ ਨੇ ਇਸ ਨੂੰ ਸਾਹਸ ਦਾ ਸੰਦੇਸ਼ ਦੱਸਿਆ ।
ਕਦੋਂ ਵਾਪਰਿਆ ਸੀ ਘਟਨਾਕ੍ਰਮ
ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਵਿਚ 10 ਸਾਲ ਅਤੇ ਜਬਰ ਜਨਾਹ ਦਾ ਸਿ਼ਕਾਰ ਹੋਣ ਵੇਲੇ 7 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ ਦੀ ਘਟਨਾ 23 ਜੁਲਾਈ 2023 ਦੀ ਹੈ । ਜਿਸ ਵਿਅਕਤੀ ਵਲੋਂ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ ਸੀ ਦੀ ਪਛਾਣ ਸੁਮਿਤ ਸ਼ਕਿਆ ਦੇ ਤੌਰ ‘ਤੇ ਹੋਈ ਸੀ ਅਤੇ ਬੱਚੀ ਉਸਨੂੰ ਅੰਕਲ ਕਹਿੰਦੀ ਸੀ । ਬੱਚੀ ਵਲੋਂ ਆਪਣੇ ਨਾਲ ਬੀਤੇ ਘਟਨਾਕ੍ਰਮ ਸਬੰਧੀ ਜਦੋਂ ਆਪਣੇ ਮਾਪਿਆਂ ਨੂੰ ਦੱਸਿਆ ਗਿਆ ਸੀ ਤਾਂ ਮਾਪਿਆਂ ਵਲੋ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀ ਵਿਰੁੱਧ ਸਿ਼ਕਾਇਤ ਕੀਤੀ ਗਈ ਸੀ ।
ਕੀ ਆਖਿਆ ਗਵਾਹੀ ਸਮੇਂ ਬੱਚੀ ਨੇ ਕੋਰਟ ਵਿਚ
ਉਕਤ ਨਾਬਾਲਗ ਬੱਚੀ (Minor girl) ਜਿਸ ਵਲੋਂ ਮਾਨਯੋਗ ਕੋਰਟ ਵਿਚ ਆਪਣੇ ਨਾਲ ਬੀਤੇ ਘਟਨਾਕ੍ਰਮ ਸਬੰਧੀ ਜਦੋਂ ਪੇਸ਼ ਹੋਇਆ ਗਿਆ ਸੀ ਤਾਂ ਬੱਚੀ ਵਲੋਂ ਜਿਥੇ ਉਸ ਨਾਲ ਜਬਰ ਜਨਾਹ ਕਰਨ ਵਾਲੇ ਵਿਅਕਤੀ ਦੀ ਪਛਾਣ ਕੀਤੀ ਗਈ ਸੀ, ਉਥੇ ਕੋਰਟ ਨੂੰ ਇਹ ਵੀ ਆਖਿਆ ਗਿਆ ਸੀ ਅੰਕਲ ਨੂੰ ਉਦੋਂ ਤੱਕ ਜੇਲ ਵਿਚ ਰੱਖਿਆ ਜਾਵੇ ਜਦੋਂ ਤੱਕ ਉਹ ਬੁੱਢਾ ਨਾ ਹੋ ਜਾਵੇ ।








