Patiala Help Club Logo

ਹੋਟਲ ਵਿਚ ਅੱਗ ਲੱਗਣ ਦੇ ਕਾਰਨ ਹੋਈ 7 ਵਿਅਕਤੀਆਂ ਦੀ ਮੌਤ ਤੇ ਕਈ ਜਖਮੀ

ਬੰਗਾਲ, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ (West Bengal) ਵਿਖੇ ਇਕ ਹੋਟਲ ਵਿਚ ਅੱਗ ਲੱਗ ਜਾਣ ਦੇ ਕਾਰਨ 7 ਵਿਅਕਤੀਆਂ ਦੀ ਮੌਤ (Death) ਤੇ ਕਈ ਜਖਮੀ ਹੋ ਗਏ ਹਨ ।

ਕੀ ਦੱਸਿਆ ਪੁਲਸ ਨੇ

ਉਪਰੋਕਤ ਅੱਗ ਲੱਗਣ ਦੇ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੜਕੇ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਇੱਕ ਹੋਟਲ ਵਿਚ ਅੱਗ ਲੱਗਣ (Fire) ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਹੋ ਗਏ । ਉਨ੍ਹਾਂ ਦੱਸਿਆ ਕਿ ਅੱਗ ਤਾਰਾਪੀਠ ਸਥਿਤ ਚਾਰ ਮੰਜ਼ਿਲਾ ਹੋਟਲ ਦੀ ਹੇਠਲੀ ਮੰਜਿ਼ਲ `ਤੇ ਸਵੇਰੇ ਕਰੀਬ 5 ਵਜੇ ਲੱਗੀ, ਜਦੋਂ ਜ਼ਿਆਦਾਤਰ ਮਹਿਮਾਨ ਸੁੱਤੇ ਪਏ ਸਨ ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਪਾਇਆ ਅੱਗ ‘ਤੇ ਕਾਬੂ

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ (Fire brigade) ਦੀਆਂ ਗੱਡੀਆਂ ਮੌਕੇ `ਤੇ ਪਹੁੰਚੀਆਂ ਅਤੇ ਅੱਗ `ਤੇ ਕਾਬੂ ਪਾਇਆ । ਜ਼ਖ਼ਮੀਆਂ ਨੂੰ ਰਾਮਪੁਰਹਾਟ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ । ਹਸਪਤਾਲ ਦੇ ਸੂਤਰਾਂ ਨੇ ਸ਼ੁਰੂ ਵਿੱਚ ਇਸ ਘਟਨਾ ਵਿੱਚ ਪੰਜ ਮੌਤਾਂ ਦੀ ਜਾਣਕਾਰੀ ਦਿੱਤੀ ਸੀ ਹਾਲਾਂਕਿ ਬਾਅਦ ਵਿੱਚ ਪੁਲਸ ਨੇ ਸੱਤ ਮੌਤਾਂ ਦੀ ਪੁਸ਼ਟੀ ਕੀਤੀ । ਹੋਟਲ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅੱਗ ਸ਼ਾਰਟ ਸਰਕਟ (Short circuit) ਕਾਰਨ ਲੱਗੀ ਸੀ ।

ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ

ਤਾਰਾਪੀਠ ਪੁਲਸ ਸਟੇਸ਼ਨ ਨੇੜੇ ਇੱਕ ਤਲਾਬ ਦੇ ਕੰਢੇ ਸਥਿਤ `ਵਿਦੇਸ਼ਿਨੀ ਹੋਟਲ` ਵਿੱਚ ਅੱਗ ਲੱਗ ਗਈ । ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ `ਤੇ ਕਾਬੂ ਪਾਇਆ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ, ਜਿਨ੍ਹਾਂ ਨੂੰ ਇਲਾਜ ਲਈ ਰਾਮਪੁਰਹਾਟ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ । ਫਾਇਰ ਵਿਭਾਗ ਨੂੰ ਸ਼ੱਕ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ । ਘਟਨਾ ਦੀ ਸੂਚਨਾ ਮਿਲਣ `ਤੇ ਤਾਰਾਪੀਠ ਅਤੇ ਰਾਮਪੁਰਹਾਟ ਥਾਣਿਆਂ ਦੀ ਪੁਲਿਸ ਮੌਕੇ `ਤੇ ਪਹੁੰਚ ਗਈ ।