Patiala Help Club Logo

ਸਰੀਰਕ ਸੋਸ਼ਣ ਦੀ ਸਿ਼ਕਾਰ ਲੜਕੀਆਂ ਇਨਸਾਫ ਦੀ ਮੰਗ ਨੂੰ ਲੈ ਕੇ ਟੈਂਕੀ ‘ਤੇ ਚੜ੍ਹੀਆਂ

ਬਰਨਾਲਾ, 19 ਅਗਸਤ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਵਿਖੇ ਤਿੰਨ ਲੜਕੀਆਂ ਸਰੀਰਕ ਸੋੋਸ਼ਣ ਹੋਣ ‘ਤੇ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪਾਣੀ ਦੀ ਟੈਂਕੀ (Water tank) ‘ਤੇ ਚੜ੍ਹ ਗਈਆਂ ਹਨ ।

ਕੀ ਆਖਿਆ ਲੜਕੀਆਂ ਨੇ

ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਦਫ਼ਤਰ (S. S. P. Office) ਦੇ ਨੇੜੇ ਬਣੀ ਪਾਣੀ ਦੀ ਟੈਂਕੀ ‘ਤੇ ਚੜ੍ਹੀਆਂ ਤਿੰਨ ਲੜਕੀਆਂ ਜਿਨ੍ਹਾਂ ਨਾਲ ਤਿੰਨ ਨੌਜਵਾਨਾਂ ਵਲੋਂ ਜਬਰ ਜਨਾਹ (Rape) ਕੀਤਾ ਗਿਆ ਹੈ ਦੇ ਮਾਮਲੇ ਵਿਚ ਇਨਸਾਫ ਦੀ ਮੰਗ ਲੈ ਕੇ ਟੈਂਕੀ ‘ਤੇ ਚੜ੍ਹੀਆਂ ਹਨ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਤਿੰਨ ਨੌਜਵਾਨਾਂ ਵਲੋਂ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਗਿਆ ਹੈ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ । ਪੀੜ੍ਹਤ ਲੜਕੀਆਂ ਨੇ ਪੁਲਸ ‘ਤੇ ਢਿੱਲੀ ਕਾਰਵਾਈ ਕਰਨ ਦਾ ਦੋਸ਼ ਵੀ ਲਗਾਇਆ ।

ਕੀ ਆਖਿਆ ਥਾਣਾ ਮੁਖੀ ਨੇ

ਬਰਨਾਲਾ ਵਿਖੇ ਸਬੰਧਤ ਖੇਤਰ ਦੇ ਥਾਣੇ ਦੇ ਐਸ. ਐਚ. ਓ. ਨੇ ਕਿਹਾ ਕਿ ਤਿੰਨੋ ਲੜਕੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਜਲਦੀ ਉਨ੍ਹਾਂ ਤਿੰਨੋਂ ਲੜਕੀਆਂ ਨੂੰ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਾਰ ਲਿਆ ਜਾਵੇਗਾ । ਪੀੜਤ ਲੜਕੀਆਂ ਅਨੁਸਾਰ ਇਸ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਡੀ. ਐੱਸ. ਪੀ. ਅਤੇ ਐੱਸ. ਐੱਸ. ਪੀ. ਦਫ਼ਤਰ ਵਿੱਚ ਲਿਖਤੀ ਸਿ਼ਕਾਇਤਾਂ ਦਿੱਤੀਆਂ ਗਈਆਂ ਸਨ ਪਰ ਪੁਲਸ ਵੱਲੋਂ ਦੋਸ਼ੀਆਂ ਖਿ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ । ਪੁਲਸ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ।

ਲੜਕੀਆਂ ਨੇ ਕੀ ਚਿਤਾਵਨੀ ਦਿੱਤੀ

ਪਾਣੀ ਦੀ ਟੈਂਕੀ `ਤੇ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਚੜ੍ਹੀਆਂ ਲੜਕੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਖਿ਼ਲਾਫ਼ ਠੋਸ ਕਾਰਵਾਈ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਹੇਠਾਂ ਨਹੀਂ ਉਤਰਨਗੀਆਂ । ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਖੁਦਕੁਸ਼ੀ ਵਰਗਾ ਖ਼ਤਰਨਾਕ ਕਦਮ ਚੁੱਕਣ ਲਈ ਮਜ਼ਬੂਰ ਹੋਣਗੀਆਂ ।