Patiala Help Club Logo

ਅੰਤਰਰਾਜੀ ਹਥਿਆਰਾਂ ਦੇ ਤਸਕਰ ਨੂੰ ਕੀਤਾ ਦਿੱਲੀ ਪੁਲਸ ਨੇ ਗ੍ਰਿਫ਼ਤਾਰ

ਨਵੀਂ ਦਿੱਲੀ, 20 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਦਿੱਲੀ ਪੁਲਸ ਦੇ ਸਪੈਸ਼ਲ ਸੈਲ ਵਲੋਂ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀ ਸਪਲਾਈ ਕਰਨ ਵਾਲੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ।

ਕੌਣ ਹੈ ਇਹ ਤਸਕਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਰਾਸ਼ਟਰੀ ਰਾਜਮਾਰਗ-48 ਤੇ ਸ਼ੰਕਰ ਵਿਹਾਰ ਬੱਸ ਸਟੈਂਡ ਦੇ ਨੇੜੇ ਤੋਂ ਜਿਸ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਤਸਕਰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈਲ ਵਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦੀ ਪਛਾਣ ਪ੍ਰੇਮ ਸਿੰਘ ਰਾਠੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਉਕਤ ਵਿਅਕਤੀ ਨੂੰ 10 ਪਿਸਤੌਲ ਸਮੇਤ ਗ੍ਰਿ਼ਫ਼ਤਾਰ ਕੀਤਾ ਗਿਆ ਹੈ ।

ਕਿਹੜੀਆਂ ਕਿਹੜੀਆਂ ਪਿਸਤੌਲਾਂ ਕੀਤੀਆਂ ਗਈਆਂ ਬਰਾਮਦ

ਪ੍ਰਾਪਤ ਸੂਚਨਾ ਮੁਤਾਬਕ ਉਕਤ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਕੋਲੋਂ ਇੱਕ 9-ਐਮ. ਐਮ. ਜਿ਼ਗਾਨਾ ਪਿਸਤੌਲ, ਚਾਰ 7.65-ਐਮ. ਐਮ. ਅਰਧ-ਆਟੋਮੈਟਿਕ ਪਿਸਤੌਲ ਅਤੇ ਪੰਜ 315-ਬੋਰ ਸਿੰਗਲ-ਸ਼ਾਟ ਪਿਸਤੌਲ ਸ਼ਾਮਲ ਹਨ । ਪੁਲਸ ਅਧਿਕਾਰੀ ਨੇ ਕਿਹਾ ਕਿ ਇੱਕ ਟੀਮ ਨੇ ਗਿਰੋਹ ਬਾਰੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਅਤੇ ਜਾਲ ਵਿਛਾਇਆ ਸੀ ।

ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ

ਸਪੈਸ਼ਲ ਸੈੱਲ ਜਿਸ ਵਲੋਂ ਪੁਲਸ ਸਟੇਸ਼ਨ ਵਿੱਚ ਐਫ. ਆਈ. ਆਰ. ਦਰਜ (FIR registered) ਕਰਕੇ ਗਿਰੋਹ ਦੇੇ ਹੋਰ ਮੈਂਬਰਾਂ ਦੀ ਫੜੋ-ਫੜੀ ਲਈ ਜਾਂਚ ਅੱਗੇ ਸ਼ੁਰੂ ਕੀਤੀ ਗਈ ਹੈ ਸਬੰਧੀ ਪੁੱਛਗਿੱਛ ਦੌਰਾਨ ਰਾਠੌਰ ਨੇ ਖੁਲਾਸਾ ਕੀਤਾ ਕਿ ਉਹ ਲਗਭਗ ਇੱਕ ਸਾਲ ਤੋਂ ਗਿਰੋਹ ਲਈ ਹਥਿਆਰਾਂ ਦੀ ਢੋਆ-ਢੁਆਈ ਕਰ ਰਿਹਾ ਸੀ । ਪੁਲਸ ਅਨੁਸਾਰ ਗਿਰੋਹ ਨੇ ਬੁਰਹਾਨਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਥਾਨਕ ਗੈਰ-ਕਾਨੂੰਨੀ ਹਥਿਆਰ ਨਿਰਮਾਤਾਵਾਂ ਤੋਂ ਪਿਸਤੌਲ ਖਰੀਦੇ ਅਤੇ ਉਨ੍ਹਾਂ ਨੂੰ ਦਿੱਲੀ-ਐਨ. ਸੀ. ਆਰ., ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਗੈਂਗਸਟਰਾਂ ਅਤੇ ਖਰੀਦਦਾਰਾਂ ਨੂੰ ਪਹੁੰਚਾਇਆ, ਅਤੇ ਹਥਿਆਰਾਂ ਦੀ ਢੋਆ-ਢੁਆਈ ਲਈ ਵਿਅਕਤੀਆਂ ਨੂੰ ਕਿਰਾਏ `ਤੇ ਲਿਆ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਗਿਰੋਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਰਾਠੌਰ ਇੱਕ ਛੋਟਾ ਕਿਸਾਨ ਸੀ । ਪੁਲਸ ਅਧਿਕਾਰੀ ਨੇ ਕਿਹਾ ਕਿ ਕਥਿਤ ਗਿਰੋਹ ਦੇ ਨੇਤਾ ਅਤੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸਿ਼ਸ਼ਾਂ ਜਾਰੀ ਹਨ ।

Advertisement