ਨਿਊਯਾਰਕ, 16 ਸਤੰਬਰ 2026 : ਅਮਰੀਕਾ ਦੇ ਨਿਊਯਾਰਕ (New York) `ਚ ਇਕ ਹਾਦਸੇ `ਚ ਭਾਰਤੀ ਮੂਲ ਦੀ ਔਰਤ ਅਤੇ ਉਸ ਦੇ ਨੇਪਾਲੀ ਮੂਲ ਦੇ ਦੋਸਤ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਜੋ ਭਾਰਤੀ ਮੂਲ ਦੀ ਇਕ ਮਹਿਲਾ ਅਤੇ ਇਕ ਪੁਰਸ਼ ਦੀ ਰੇਲ ਹੇਠਾਂ (Under the train) ਆ ਜਾਣ ਦੇ ਕਾਰਨ ਮੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ 24 ਸਾਲਾ ਮਲਾਇਕਾ ਅਤੇ ਉਸਦੇ ਦੋਸਤ ਨਵਮ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਹ ਲੋਅਰ ਮੈਨਹਟਨ ਦੇ ਇਕ ਸਬਵੇਅ ਸਟੇਸ਼ਨ ਦੇ ਰੇਲਵੇ ਟਰੈਕ `ਤੇ ਬੈਠੇ ਸਨ । ਇਸੇ ਦੌਰਾਨ ਦੋਵੇਂ ਉੱਥੋਂ ਲੰਘ ਰਹੀ ਟਰੇਨ ਦੀ ਲਪੇਟ `ਚ ਆ ਗਏ । ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ ।
ਕੀ ਦੱਸਿਆ ਰੇਲ ਅਪ੍ਰੇਟਰ ਨੇ
ਮੀਡੀਆ ਰਿਪੋਰਟਾਂ ਮੁਤਾਬਕ ਟਰੇਨ ਆਪ੍ਰੇਟਰ (ਡਰਾਈਵਰ) ਨੇ ਦੱਸਿਆ ਕਿ ਉਸ ਨੇ ਔਰਤ ਨੂੰ ਹੱਸਦੇ ਹੋਏ ਦੇਖਿਆ ਸੀ । ਉਹ ਦੋਸਤ ਨੂੰ ਆਪਣੇ ਵੱਲ ਖਿੱਚ ਰਹੀ ਸੀ । ਟਰੇਨ ਆਪ੍ਰੇਟਰ ਨੇ ਦੱਸਿਆ ਕਿ ਉਸ ਨੇ ਐਮਰਜੈਂਸੀ ਬ੍ਰੇਕ ਲਾਉਣ ਦੀ ਕੋਸਿ਼ਸ਼ ਕੀਤੀ ਪਰ ਟਰੇਨ ਨੂੰ ਸਮਾਂ ਰਹਿੰਦੇ ਰੋਕਿਆ ਨਹੀਂ ਜਾ ਸਕਿਆ । ਅਜੇ ਤੱਕ ਇਹ ਸਾਵ ਨਹੀਂ ਹੋ ਸਕਿਆ ਹੈ ਕਿ ਮਲਾਇਕਾ ਅਤੇ ਨਵਮ ਅੱਧੀ ਰਾਤ ਨੂੰ ਰੇਲਵੇ ਟਰੈਕ `ਤ ਕਿਉਂ ਬੈਠੇ ਸਨ । ਇਸ ਮਾਮਲੇ ਦੀ ਜਾਂ ਜਾਰੀ ਹੈ ।








