Patiala Help Club Logo

ਗੋਰਖਪੁਰ `ਚ ਬੀ. ਐੱਸ. ਸੀ. ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ

ਗੋਰਖਪੁਰ, 18 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਗੋਰਖਪੁਰ ਵਿਖੇ ਅੱਜ ਤੜਕਸਾਰ ਇਕ ਨੌਜਵਾਨ ਦਾ ਚਾਕੂਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਿਲੇ (Gorakhpur district) ਦੇ ਬਾਂਸਗਾਓਂ ਥਾਣਾ ਖੇਤਰ ਦੇ ਜਯੰਤੀਪੁਰ ਪਿੰਡ `ਚ ਜੋ ਤੜਕੇ ਘਰ ਦੇ ਬਾਹਰ ਵਰਾਂਡੇ `ਚ ਸੁੱਤੇ 19 ਸਾਲਾ ਬੀ. ਐੱਸ. ਸੀ. ਪਹਿਲੇ ਸਾਲ ਦੇ ਵਿਦਿਆਰਥੀ ਦਾ ਕਥਿਤ ਤੌਰ `ਤੇ ਚਾਕੂ ਮਾਰ (Stab) ਕੇ ਕਤਲ ਕਰ ਦਿੱਤਾ ਗਿਆ ਵਿਚ ਨੌਜਵਾਨ ਦੀ ਪਛਾਣ ਸ਼ੁਭਮ ਮਿਸ਼ਰਾ ਦੇ ਤੌਰ ਤੇ ਹੋਈ ਹੈ ।

ਕੀ ਦੱਸਿਆ ਪੁਲਸ ਨੇ

ਯੂ. ਪੀ. ਪੁਲਸ ਅਨੁਸਾਰ ਘਟਨਾ ਦੇ ਸਮੇਂ ਉਹ ਘਰ `ਚ ਇਕੱਲਾ ਸੀ । ਪੁਲਸ ਨੇ ਦੱਸਿਆ ਕਿ ਸ਼ੁਭਮ ਬੁੱਧਵਾਰ ਰਾਤ ਭੋਜਨ ਕਰਨ ਤੋਂ ਬਾਅਦ ਘਰ ਦੇ ਬਾਹਰ ਵਰਾਂਡੇ `ਚ ਸੌਣ ਚਲਾ ਗਿਆ ਸੀ । ਸਵੇਰੇ ਲੱਗਭਗ 5 ਵਜੇ ਅਣਪਛਾਤੇ ਹਮਲਾਵਰ ਨੇ ਕਥਿਤ ਤੌਰ `ਤੇ ਉਸ `ਤੇ ਚਾਕੂ ਨਾਲ ਹਮਲਾ ਕਰ ਦਿੱਤਾ ।

ਪਿੰਡ ਵਾਸੀ ਜਖਮੀ ਹਾਲਤ ਵਿਚ ਲੈ ਗਏ ਸਨ ਨੌਜਵਾਨ ਨੂੰ ਹਸਪਤਾਲ

ਬਾਅਦ `ਚ ਪਿੰਡ ਵਾਸੀਆਂ ਨੇ ਉਸ ਨੂੰ ਜ਼ਖਮੀ ਹਾਲਤ `ਚ ਦੇਖਿਆ ਅਤੇ ਪ੍ਰਾਇਮਰੀ ਸਿਹਤ ਕੇਂਦਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸੂਚਨਾ ਮਿਲਣ `ਤੇ ਖਜਨੀ ਦੇ ਖੇਤਰ-ਅਧਿਕਾਰੀ ਅਨੁਜ ਸਿੰਘ ਫਾਰੈਂਸਿਕ ਟੀਮ ਨਾਲ ਮੌਕੇ `ਤੇ ਪਹੁੰਚੇ ਅਤੇ ਸਬੂਤ ਇਕੱਠੇ ਕੀਤੇ ।