ਅਮਰੇਲੀ, 19 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਅਮਰੇਲੀ ਵਿਖੇ ਇਕ ਪਿਤਾ ਵਲੋਂ ਆਪਣੀ ਹੀ ਧੀ ਦਾ ਕਤਲ (Murder) ਕਰਕੇ ਲਾਸ਼ ਫਰਿਜ ਵਿਚ ਰੱਖਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਆਪਣੀ ਹੀ ਧੀ ਦਾ ਕਤਲ
ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਜਿਲਾ ਅਮਰੇਲੀ (Amreli District) ਵਿਖੇ ਜੋ ਇਕ ਪਿਤਾ ਵਲੋਂ ਆਰਥਿਕ ਤੌਰ ‘ਤੇ ਪ੍ਰੇਸ਼ਾਨ ਚੱਲਣ ਦੇ ਕਾਰਨ ਆਪਣੀ ਹੀ 5 ਸਾਲਾ ਨਾਬਾਲਗ ਧੀ ਦਾ ਮੂੰਹ ਬੰਦ ਕਰਕੇ ਗਲਾ ਘੁਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਉਸਦੀ ਲਾਸ਼ ਨੂੰ ਫਰਿਜ ਵਿਚ ਰੱਖ ਦਿੱਤਾ ਵਾਲੇ ਵਿਅਕਤੀ ਦੀ ਪਛਾਣ 40 ਸਾਲਾ ਕਿਸ਼ੋਰ ਧਨਕ ਦੇ ਤੌਰ ‘ਤੇ ਹੋਈ ਹੈ ।
ਧੀ ਦਾ ਕਤਲ ਕਰਨ ਵਾਲੇ ਨੇ ਖੁਦ ਵੀ ਕੀਤੀ ਖੁਦਕੁਸ਼ੀ
ਪ੍ਰਾਪਤ ਸੂਚਨਾ ਮੁਤਾਬਕ ਅਮਰੇਲੀ ਜਿਲੇ ਵਿਖੇ ਜੋ ਇਕ ਪਿਤਾ ਵਲੋਂ ਪਹਿਲਾਂ ਆਪਣੀ ਪੰਜ ਸਾਲਾ ਧੀ ਦਾ ਕਤਲ ਕੀਤਾ ਅਤੇ ਫਿਰ ਆਪ ਵੀ ਖੁਦਕੁਸ਼ੀ (Suicide) ਕਰ ਲਈ ਹੈ ਵਾਲੇ ਮਾਮਲੇ ਵਿਚ ਪੰਜ ਸਾਲਾ ਨਾਬਾਲਗ ਧੀ ਦੀ ਪਛਾਣ ਹਿਮਾਂਸ਼ੀ ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਸ਼ੁੱਕਰਵਾਰ ਦੱਸਿਆ ਕਿ ਇਹ ਭਿਆਨਕ ਘਟਨਾ ਗੁਬਾਰਿਆਂ ਤੇ ਮੋਮਬੱਤੀਆਂ ਨਾਲ ਸਜਾਏ ਗਏ ਇਕ ਕਮਰੇ `ਚ ਵਾਪਰੀ । ਉੱਥੇ ਮ੍ਰਿਤਕ ਕਿਸ਼ੋਰ ਧਨਕ (40) ਨੇ ਅਪਰਾਧ ਸਬੰਧੀ ਇਕ ਨੋਟ ਵੀ ਛੱਡਿਆ ।
ਕੀ ਲਿਖਿਆ ਸੁਸਾਇਡ ਨੋਟ ਵਿਚ
ਜਿਸ ਵਿਅਕਤੀ ਧਨਕ ਵਲੋਂ ਧੀ ਨੂੰ ਮਾਰਨ ਤੋਂ ਬਾਅਦ ਖੁਦ ਖੁਦਕੁਸ਼ੀ ਕਰ ਲਈ ਨੇ ਸੁਸਾਇਡ ਨੋਟ (Suicide note) `ਚ ਲਿਖਿਆ ਕਿ ਆਪਣੀ ਬੇਟੀ ਦੇ ਕਤਲ ਤੋਂ ਬਾਅਦ ਉਸ ਨੇ ਉਸ ਦੀ ਲਾਸ਼ ਨੂੰ ਫਰਿੱਜ `ਚ ਰੱਖਿਆ ਹੈ । ਰਾਜੂਲਾ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਨਯਨਾ ਗੋਰਦੀਆ ਨੇ ਕਿਹਾ ਕਿ ਧਨਕ ਇਕ ਉਸਾਰੀ ਵਾਲੀ ਸਾਈਟ ਵਿਖੇ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ । ਬੁੱਧਵਾਰ ਨੂੰ ਉਹ ਆਪਣੀ ਬੇਟੀ ਹਿਮਾਂਸ਼ੀ ਨਾਲ ਘਰ `ਚ ਸੀ । ਉਸ ਨੇ ਕਥਿਤ ਰੂਪ `ਚ ਹਿਮਾਂਸ਼ੀ ਦਾ ਮੂੰਹ ਆਪਣੇ ਹੱਥਾਂ ਨਾਲ ਬੰਦ ਕਰ ਕੇ ਧੌਣ ਘੁੱਟੀ । ਫਿਰ ਖ਼ੁਦ ਨੂੰ ਫਾਂਸੀ ਲਾ ਲਈ ।








