ਹੈਦਰਾਬਾਦ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਜਿਨਸੀ ਸੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕੀ ਜਾਣਕਾਰੀ ਦਿੱਤੀ ਗਈ ਹੈ ਪੁਲਸ ਵਲੋਂ
ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਅਤੇ ਪਹਿਲਵਾਨ ਸੌਰਵ ਗੁਰਜਰ (Saurav Gurjar) ਜਿਸ ‘ਤੇ ਇਕ ਮਹਿਲਾ ਵਲੋਂ ਉਸ ਦਾ ਸਰੀਰਕ ਅਤੇ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮਹਿਲਾ ਵਲੋਂ ਅਗਸਤ `ਚ ਗਾਚੀਬੋਵਲੀ ਥਾਣੇ `ਚ ਦਰਜ ਕਰਵਾਈ ਗਈ ਸੀ ਤੇ ਉਸ ਵਿਚ ਦੋਸ਼ ਲਗਾਇਆ ਸੀ ਕਿ ਉਹ 5 ਸਾਲ ਤੋਂ ਵੱਧ ਸਮੇਂ ਤੋਂ ਸੌਰਵ ਦੇ ਨਾਲ ਰਿਸ਼ਤੇ `ਚ ਸੀ ।
ਕੀ ਦਾਅਵਾ ਕੀਤਾ ਗਿਆ ਹੈ ਮਹਿਲਾ ਵਲੋਂ
ਔਰਤ ਨੇ ਆਪਣੀ ਸਿ਼ਕਾਇਤ `ਚ ਦਾਅਵਾ ਕੀਤਾ ਸੀ ਕਿ ਸੌਰਵ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ, ਪਰ ਬਾਅਦ `ਚ `ਧੋਖਾ ਦਿੱਤਾ ਅਤੇ ਸਰੀਰਕ ਤੇ ਜਿਨਸੀ ਸ਼ੋਸ਼ਣ (Sexual abuse) ਕੀਤਾ । ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਿ਼ਕਾਇਤ ਦੇ ਆਧਾਰ `ਤੇ ਸੌਰਵ ਦੇ ਖਿਲਾਫ ਇਕ ਮਾਮਲਾ ਦਰਜ (Case registered) ਕੀਤਾ ਗਿਆ ਅਤੇ ਉਸ ਨੂੰ ਮੁੰਬਈ ਹਵਾਈ ਅੱਡੇ `ਤੇ ਹਿਰਾਸਤ `ਚ ਲੈ ਕੇ ਹੈਦਰਾਬਾਦ ਲਿਆਂਦਾ ਗਿਆ । ਅਧਿਕਾਰੀ ਨੇ ਕਿਹਾ ਕਿ ਉਸ ਨੂੰ ਗ੍ਰਿਫ਼ਤਾਰ ਕਰ ਕੇ ਇੱਥੇ ਇਕ ਅਦਾਲਤ `ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ `ਚ ਭੇਜ ਦਿੱਤਾ ਗਿਆ ਹੈ ।








