ਅੰਮ੍ਰਿਤਸਰ, 24 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਕਾਊਂਟਰ ਇੰਟੈਲੀਜੈਂਸ ਵਲੋਂ ਬੀਤੇ ਦਿਨੀਂ ਚਾਰ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਕੌਣ ਹਨ ਇਹ ਚਾਰੋਂ ਗ੍ਰਿਫ਼ਤਾਰ ਕੀਤੇ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜੋ ਕਾਊਂਟਰ ਇੰਟੈਲੀਜੈਂਸ (Counter-intelligence) ਵਲੋਂ ਜੋ ਪ੍ਰਾਪਤ ਸੂਚਨਾ ਦੇ ਆਧਾਰ ਤੇ ਚਾਰ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਕੋਲੋਂ 20 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਵਾਲੇ ਮਾਮਲੇ ਵਿਚ ਚਾਰਾਂ ਦੀ ਪਛਾਣ ਰੋਹਨ (ਵਾਸੀ ਬਾਬਾ ਜੀਵਨ ਸਿੰਘ ਕਲੋਨੀ, ਅੰਮ੍ਰਿਤਸਰ), ਦੀਪਕ ਬਖਸ਼ੀ (ਵਾਸੀ ਪ੍ਰਤਾਪ ਬਾਜ਼ਾਰ, ਅੰਮ੍ਰਿਤਸਰ), ਰਿਸ਼ਭ ਕੁਮਾਰ (ਵਾਸੀ ਗੋਲਡਨ ਐਵੇਨਿਊ, ਅੰਮ੍ਰਿਤਸਰ) ਅਤੇ ਈਸ਼ਾਨ ਬੇਦੀ (ਵਾਸੀ ਨਿਊ ਰਣਜੀਤ ਪੁਰਾ, ਅੰਮ੍ਰਿਤਸਰ) ਵਜੋਂ ਹੋਈ ਹੈ ।
ਹੋਰ ਕੀ ਕੀ ਬਰਾਮਦ ਕੀਤਾ ਗਿਆ ਚਾਰਾਂ ਕੋਲੋਂ
ਪ੍ਰਾਪਤ ਸੂਚਨਾ ਮੁਤਾਬਕ ਹੈਰੋਇਨ (Heroin) ਸਮੇਤ ਪਕੜੇ ਗਏ ਉਪਰੋਕਤ ਚਾਰਾਂ ਵਿਅਕਤੀਆਂ ਕੋਲੋਂ ਹੈਰੋਇਨ ਤੋਂ ਇਲਾਵਾ ਪੁਲਸ ਵਲੋਂ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹ੍ਹਾਂ ਨੂੰ ਹੈਰੋਇਨ ਦੀ ਖੇਪ ਲਿਜਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ । ਪੁਲਸ ਵਲੋਂ ਉਪਰੋਕਤ ਵਿਅਕਤੀਆਂ ਵਿਰੁੱਧ ਥਾਣਾ ਸਟੇਟ ਅਪ੍ਰੇੇਸ਼ਨ ਸੈਲ ਅੰਮ੍ਰਿਤਸਰ ਵਿਖੇ ਐਨ. ਡੀ. ਪੀ. ਐਸ. ਐਕ. ਤਹਿਤ ਕੇਸ ਦਰਜ ਕੀਤਾ ਗਿਆ ਹੈ ।
ਕੀ ਦੱਸਿਆ ਡੀ. ਜੀ. ਪੀ. ਪੰਜਾਬ ਨੇ
ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (DGP Gaurav Yadav) ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੋਡੀਊਲ ਦੁਬਈ ਵਿੱਚ ਬੈਠੇ ਇੱਕ ਨਸ਼ਾ ਤਸਕਰ ਵੱਲੋਂ ਪੰਜਾਬ ਵਿੱਚ ਆਪਣੇ ਸਾਥੀਆਂ ਅਤੇ ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ । ਉਨ੍ਹਾਂ ਆਖਿਆ ਕਿ ਸਮੁੱਚੇ ਨੈਟਵਰਕ ਅਤੇ ਇਸਦੇ ਪਿਛਲੇ ਅਤੇ ਅੱਗੇ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ।
ਕੀ ਵੇਰਵੇ ਸਾਂਝੇ ਕੀਤੇ ਅਪ੍ਰੇਸ਼ਨ ਸਬੰਧੀ
ਗੌਰਵ ਯਾਦਵ ਨੇ ਅਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸੀ. ਆਈ. ਅੰਮ੍ਰਿਤਸਰ ਦੀਆਂ ਟੀਮਾਂ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਦੁਬਈ ਦੇ ਤਸਕਰ ਦੇ ਕਾਰਕੁਨਾਂ ਨੇ ਸਰਹੱਦ ਪਾਰੋਂ ਡਰੋਨਾਂ ਰਾਹੀਂ ਭੇਜੀ ਗਈ ਹੈਰੋਇਨ ਦੀ ਇੱਕ ਵੱਡੀ ਖੇਪ ਜਿ਼ਲ੍ਹਾ ਤਰਨਤਾਰਨ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਪਿੰਡ ਰਾਜਾਤਾਲ ਤੋਂ ਪ੍ਰਾਪਤ ਕੀਤੀ ਹੈ ਅਤੇ ਉਹ ਇਹ ਖੇਪ ਕਿਸੇ ਹੋਰ ਪਾਰਟੀ ਨੂੰ ਸੌਂਪਣ ਲਈ ਅੰਮ੍ਰਿਤਸਰ ਵਿੱਚ ਦਾਣਾ ਮੰਡੀ, ਸਤਲਾਨਾ ਸਾਹਿਬ ਗੁਰਦੁਆਰੇ ਨੇੜਲੇ ਇਲਾਕੇ ਵਿੱਚ ਆ ਰਹੇ ਹਨ। ਮੁਸਤੈਦੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਛਾਪਾ ਮਾਰ ਕੇ ਉਕਤ ਚਾਰੋਂ ਵਿਅਕਤੀਆਂ ਰੋਹਨ, ਦੀਪਕ ਬਖਸ਼ੀ, ਰਿਸ਼ਭ ਅਤੇ ਈਸ਼ਾਨ ਬੇਦੀ ਨੂੰ ਉਸ ਇਲਾਕੇ ਵਿੱਚੋਂ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 20 ਕਿਲੋ ਹੈਰੋਇਨ ਬਰਾਮਦ ਕੀਤੀ ।








