ਕੇਪ ਟਾਊਨ, 24 ਸਤੰਬਰ 2026 : ਦੱਖਣੀ ਅਫਰੀਕਾ (South Africa) ਵਿਖੇ ਇਕ ਘਰ ਵਿਚ ਪਾਰਟੀ ਦੌਰਾਨ ਤਿੰਨ ਹਮਲਾਵਰਾਂ ਵਲੋਂ ਗੋਲੀਬਾਰੀ ਕਰਕੇ 11 ਵਿਅਕਤੀਆਂ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੀ ਜਾਣਕਾਰੀ ਦਿੱਤੀ ਪੁਲਸ ਨੇ
ਮਿਲੀ ਜਾਣਕਾਰੀ ਅਨੁਸਾਰ ਦੱਖਣੀ ਅਫ਼ਰੀਕਾ `ਚ ਇਕ ਘਰ ਵਿਚ ਜੋ ਆਯੋਜਿਤ ਇਕ ਪਾਰਟੀ ਦੌਰਾਨ ਤਿੰਨ ਹਮਲਾਵਰਾਂ ਵਲੋਂ ਗੋਲੀਬਾਰੀ (Firing) ਕਰ ਕੇ ਘੱਟੋ-ਘੱਟ 11 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ `ਚ ਇਕ ਔਰਤ ਵੀ ਸ਼ਾਮਲ ਹੈ, ਜੋ ਗਰਭਵਤੀ ਸੀ ਵਾਲੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਪੂਰਬੀ ਤੱਟ `ਤੇ ਸਥਿਤ ਡਰਬਨ ਸ਼ਹਿਰ ਤੋਂ ਕਰੀਬ 30 ਕਿਲੋਮੀਟਰ ਦੱਖਣ ਵਿਚ ਕਵਾਮਾਖੁਥਾ ਸ਼ਹਿਰ `ਚ ਮੰਗਲਵਾਰ ਦੇਰ ਰਾਤ ਹੋਈ ਇਸ ਸਮੂਹਿਕ ਗੋਲੀਬਾਰੀ `ਚ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ ।
ਪੁਲਸ ਕਰ ਰਹੀ ਹੈ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਦੀ ਭਾਲ
ਪ੍ਰਾਪਤ ਸੂਚਨਾ ਮੁਤਾਬਕ ਪੁਲਸ ਨੇ ਦੱਸਿਆ ਕਿ ਲੋਕ ਇਕ ਪਾਰਟੀ ਲਈ ਘਰ `ਚ ਇਕੱਠੇ ਹੋਏ ਸਨ ਤੇ ਉਦੋਂ ਹੀ ਸ਼ੱਕੀ ਹਮਲਾਵਰ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ । ਪੁਲਸ ਅਨੁਸਾਰ ਘਟਨਾ ਵਾਲੀ ਥਾਂ `ਤੇ ਹੀ 10 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਗਰਭਵਤੀ ਦੱਸੀ ਜਾ ਰਹੀ ਔਰਤ ਵੀ ਸ਼ਾਮਲ ਹੈ, ਜਦਕਿ 11ਵੇਂ ਵਿਅਕਤੀ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨਿਆ ਗਿਆ । ਪੁਲਸ ਨੇ ਦੱਸਿਆ ਕਿ ਉਹ ਹਮਲਾਵਰਾਂ ਦੀ ਭਾਲ ਕਰ ਰਹੀ ਹੈ ਅਤੇ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ।








