Patiala Help Club Logo

ਸਿ਼ਮਲਾ ਵਿਖੇ ਦੋ ਸਕੀਆਂ ਨਾਬਾਲਗ ਭੈਣਾਂ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਮੌਤ

ਹਿਮਾਚਲ ਪ੍ਰਦੇਸ਼, 24 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਸ਼ਹਿਰ ਸਿ਼ਮਲਾ ਦੇ ਟੇਲਰ ਪਿੰਡ ਵਿਚ ਦੋ ਸਕੀਆਂ ਨਾਬਾਲਗ ਭੈਣਾਂ ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਗਈ ਹੈ ।

ਕੌਣ ਕੌਣ ਹਨ ਦੋਵੇਂ ਜਣੀਆਂ

ਮਿਲੀ ਜਾਣਕਾਰੀ ਅਨੁਸਾਰ ਸਿ਼ਮਲਾ (Shimla) ਦੇ ਜਿਸ ਟੇਲਰ ਪਿੰਡ ਵਿਖੇ ਦੋ ਸਕੀਆਂ ਨਾਬਾਲਗ ਭੈਣਾਂ (Minor sisters) ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ 10 ਸਾਲਾ ਮਹਿਕ ਅਤੇ 7 ਸਾਲਾ ਕਨਕ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਾਪਿਆਂ ਨੂੰ ਸ਼ੱਕ ਹੈ ਕਿ ਦੋਹਾਂ ਦੀ ਮੌਤ ਸੱਪ ਵਲੋਂ ਡੰਗੇ ਜਾਣ (Snake bites) ਦੇ ਕਾਰਨ ਹੋਈ ਹੈ ਕਿਉਂਕਿ ਬੱਚਿਆਂ ਦੀ ਮਾਂ ਨੇ ਸੱਪ ਨੂੰ ਕਮਰੇ ਵਿਚੋਂ ਨਿਕਲਦੇ ਹੋਏ ਵੇਖਿਆ ਸੀ ।

ਕਦੋਂ ਵਾਪਰੀ ਦੱਸੀ ਜਾ ਰਹੀ ਹੈ ਘਟਨਾ

ਪ੍ਰਾਪਤ ਸੂਚਨਾ ਮੁਤਾਬਕ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਦਿਨ 20 ਸਤੰਬਰ ਦਿਨ ਸੀ ਤੇ ਰਾਤ ਦਾ ਸਮਾਂ ਸੀ । ਦੋਵੇਂ ਬੱਚੀਆਂ ਮਾਪਿਆਂ ਨਾਲ ਸੁੱਤੀਆਂ ਪਈਆਂ ਸਨ ਤੇ ਮਾਪੇ ਜੋ ਕਿ ਸਵੇਰ ਹੋਣ ‘ਤੇ ਆਪਣੇ-ਆਪਣੇ ਕੰਮ ‘ਤੇ ਚਲੇ ਗਏ ਸਨ ਵਲੋਂ ਜਦੋਂ ਘਰ ਆ ਕੇ ਦੇਖਿਆ ਤਾਂ ਬੱਚੀਆਂ ਬੇਹੋਸ਼ੀ ਦੀ ਹਾਲਤ ਵਿਚ ਪਈਆਂ ਸਨ, ਜਿਸ ‘ਤੇ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਵਲੋਂ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

Advertisement