Patiala Help Club Logo

ਜਿਨਸੀ ਸ਼ੋਸ਼ਣ ਮਾਮਲੇ ਵਿਚ ਮਹਿਲਾ ਪਹਿਲਵਾਨਾਂ ਨੇ ਕੀਤੀ ਦਿੱਲੀ ਅਦਾਲਤ ਵਿਚ ਅਪੀਲ

ਨਵੀਂ ਦਿੱਲੀ, 25 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੀ ਇਕ ਅਦਾਲਤ ਵਿਚ ਮਹਿਲਾ ਪਹਿਲਵਾਨਾਂ ਵਲੋਂ ਜਿਨਸੀ ਸ਼ੋਸ਼ਣ (Sexual exploitation) ਮਾਮਲੇ ਵਿਚ ਅਪੀਲ ਦਾਇਰ ਕੀਤੀ ਗਈ ਹੈ ।

ਕਿਸ ਵਿਰੁੱਧ ਦਾਇਰ ਕੀਤੀ ਗਈ ਹੈ ਅਪੀਲ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਇਕ ਅਦਾਲਤ (Court) ਵਿਚ ਜੋ ਮਹਿਲਾ ਪਹਿਲਵਾਨਾਂ ਵਲੋਂ ਜਿਨਸੀ ਸ਼ੋਸ਼ਣ ਵਿਰੁੱਧ ਫਿਰ ਇਕ ਵਾਰ ਅਪੀਲ ਦਾਇਰ ਕੀਤੀ ਗਈ ਹੈ ਇਹ ਅਪੀਲ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿਚ ਬਰੀ ਕੀਤੇ ਜਾਣ ਦੇ ਵਿਰੁੱਧ ਹੈ ।

ਕੀ ਦਲੀਲ ਦਿੱਤੀ ਗਈ ਮਹਿਲਾ ਪਹਿਲਵਾਨਾਂ ਵਲੋਂ

ਉਪਰੋਕਤ ਦਾਇਰ ਕੀਤੀ ਗਈ ਅਪੀਲ ਸਬੰਧੀ ਮਹਿਲਾ ਪਹਿਲਵਾਨਾਂ (Women wrestlers) ਵਲੋਂ ਦਲੀਲ ਦਿੱਤੀ ਗਈ ਹੈ ਕਿ ਅਦਾਲਤ ਵਲੋਂ ਜੋ ਬ੍ਰਿਜ ਭੂਸ਼ਣ ਸ਼ਰਨ ਨੂੰ ਬਰੀ ਕਰਨ ਦਾ ਇਕ ਮਹੀਨਾ ਪਹਿਲਾਂ ਫ਼ੈਸਲਾ ਦਿੱਤਾ ਗਿਆ ਸੀ ਵਾਲਾ ਇਹ ਫ਼ੈਸਲਾ ਪੁਰਾਣਾ ਅਤੇ ਢਕੀਆਲੂਸੀ ਹੈ । ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਰਵਾਇਤੀ ਅਤੇ ਰੂੜੀਵਾਦੀ ਸੋਚ ਤੇ ਆਧਾਰਤ ਹੈ ਜੋ ਪੀੜ੍ਹਤ ਔਰਤਾਂ ਤੋਂ ਇਕ ਨਿਸ਼ਚਿਤ ਤਰ੍ਹਾਂ ਦੇ ਵਰਤਾਅ ਦੀ ਹੀ ਉਮੀਦ ਕਰਦਾ ਹੈ ।

Advertisement