Patiala Help Club Logo

10 ਸਾਲ ਦੀ ਸਜ਼ਾ ਖ਼ਿਲਾਫ ਸੁਪਰੀਮ ਕੋਰਟ ਪਹੁੰਚੇ ਤੇਜਪਾਲ

ਨਵੀਂ ਦਿੱਲੀ, 26 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਸੁਪਰੀਮ ਕੋੋਰਟ (Supreme Court) ਵਿਚ ਸਾਬਕਾ ਐਡੀਟਰ ਇਨ ਚੀਫ ਵਲੋਂ ਪਟੀਸ਼ਨ ਦਰਜ (Petition filed) ਕੀਤੀ ਗਈ ਹੈ ।

ਗੋਆ ਸਰਕਾਰ ਨੂੰ ਨੋਟਿਸ ਜਾਰੀ

ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਗੋਆ ਸਰਕਾਰ (Government of Goa) ਨੂੰ ਨੋਟਿਸ ਜਾਰੀ ਕੀਤਾ । ਇਹ ਨੋਟਿਸ `ਤਹਿਲਕਾ` ਦੇ ਸਾਬਕਾ ਐਡੀਟਰ-ਇਨ-ਚੀਫ਼ ਤਰੁਣ ਤੇਜਪਾਲ (Tarun Tejpal) ਦੀ ਪਟੀਸ਼ਨ `ਤੇ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਬੰਬਈ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ਤਹਿਤ ਉਨ੍ਹਾਂ ਨੂੰ 2013 ਵਿਚ ਇਕ ਸਹਿਕਰਮੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ 10 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ ।

ਪਟੀਸ਼ਨਕਰਤਾ ਦੇ ਵਕੀਲ ਨੇ ਕੀ ਆਖਿਆ

ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ । ਤੇਜਪਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਹਾਈ ਕੋਰਟ ਨੇ ਊਨ੍ਹਾਂ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਉਲਟ ਦਿੱਤਾ ਹੈ । ਸਿੱਬਲ ਨੇ ਕਿਹਾ ਕਿ ਇਹ ਫ਼ੈਸਲਾ ਉਲਟਾਏ ਜਾਣ ਦਾ ਮਾਮਲਾ ਹੈ, ਇਸ ਵਿਚ ਅਪੀਲ ਦਾ ਅਧਿਕਾਰ ਹੈ; ਮੈਂ ਆਤਮ-ਸਮਰਪਣ ਕਰ ਦਿੱਤਾ ਹੈ ।

ਗੋਆ ਸਰਕਾਰ ਨੇ ਵੀ ਕੀਤਾ ਸੁਪਰੀਮ ਕੋਰਟ ਦਾ ਰੁਖ

ਸੁਪਰੀਮ ਕੋਰਟ ਵੱਲੋਂ ਗੋਆ ਨੂੰ ਨੋਟਿਸ ਜਾਰੀ ਕਰਨ `ਤੇ ਸਹਿਮਤੀ ਜਤਾਉਣ ਤੋਂ ਬਾਅਦ, ਸਿੱਬਲ ਨੇ ਤੇਜਪਾਲ ਦੀ ਸਜ਼ਾ `ਤੇ ਰੋਕ ਲਗਾਉਣ ਵਾਲੀ ਪਟੀਸ਼ਨ `ਤੇ ਸੁਣਵਾਈ ਲਈ ਇਕ ਨਿਸ਼ਚਿਤ ਤਰੀਕ ਦੀ ਮੰਗ ਕੀਤੀ । ਬੈਂਚ ਨੇ ਕਿਹਾ ਕਿ ਉਹ ਇਸ ਅਪੀਲ `ਤੇ ਵਿਚਾਰ ਕਰੇਗੀ । ਗੋਆ ਸਰਕਾਰ ਨੇ ਵੀ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ ਅਤੇ ਤੇਜਪਾਲ ਦੀ ਸਜ਼ਾ ਵਧਾ ਕੇ ਉਮਰ ਕੈਦ ਕਰਨ ਦੀ ਮੰਗ ਕੀਤੀ ਹੈ ।

Advertisement