Patiala Help Club Logo

ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਮਾਮਲੇ ਵਿਚ ਅਧਿਆਪਕ ਗ੍ਰਿਫ਼ਤਾਰ

ਕੋਲਕਾਤਾ, 29 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਪੱਛਮ ਬੰਗਾਲ (West Bengal) ਦੇ ਸ਼ਹਿਰ ਕੋਲਕਾਤਾ ਵਿਖੇ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਕਰਨ ‘ਤੇ ਅਧਿਆਪਕ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਪੁਲਸ ਨੇ ਕਰ ਲਿਆ ਹੈ ਅਧਿਆਪਕ ਵਿਰੁੱਧ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਹਾਵੜਾ ਦੇ ਉਲੂਬੇਰੀਆ ਦੇ ਸਿ਼ਆਮਪੁਰ ਵਿੱਚ ਇੱਕ ਕੋਚਿੰਗ ਸੈਂਟਰ ਵਿੱਚ ਜੋ ਇੱਕ ਨਾਬਾਲਗ ਵਿਦਿਆਰਥਣ (Minor female student) ਨਾਲ ਵਾਰ-ਵਾਰ ਜਬਰ-ਜਨਾਹ ਕਰਨ ਦੇ ਦੋਸ਼ ਵਿੱਚ ਪੁਲਸ ਵਲੋਂ 55 ਸਾਲਾ ਇੱਕ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਰੁੱਧ ਸਿ਼ਕਾਇਤ ਦੇ ਆਧਾਰ `ਤੇ ਸਿ਼ਆਮਪੁਰ ਥਾਣੇ ਵਿੱਚ ਦੋਸ਼ੀ ਦੇ ਖਿ਼ਲਾਫ਼ ਪੋਕਸੋ ਅਤੇ ਜਬਰ-ਜਨਾਹ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ।

ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਪੁਲਸ ਵਲੋਂ ਮਾਮਲੇ ਸਬੰਧੀ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਨਾਬਾਲਗ ਵਿਦਿਆਰਥਣ ਨੇ ਜਿਥੇ ਉਸ ਨਾਲ ਜਬਰ ਜਨਾਹ (Rape) ਹੋਣ ਦੀ ਜਾਣਕਾਰੀ ਆਪਣੇ ਗਰਭਵਤੀ ਹੋਣ ਤੋਂ ਬਾਅਦ ਆਪਣੀ ਮਾਂ ਨੂੰ ਦਿੱਤੀ, ਉਥੇ ਪੁਲਸ ਮੁਤਾਬਕ ਨਾਬਾਲਗ ਵਿਦਿਆਰਥਣ ਜੋ ਕਿ ਦੋਸ਼ੀ ਦੇ ਕੋਚਿੰਗ ਸੈਂਟਰ ਵਿੱਚ ਪੜ੍ਹਦੀ ਸੀ ਦੌਰਾਨ ਅਧਿਆਪਕ ਵਲੋਂ ਵਿਦਿਆਰਥਣ ਨੂੰ ਵਾਧੂ ਕਲਾਸ ਲਈ ਰੋਕਣ ਦੌਰਾਨ ਉਸਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਸੀ । ਪੁਲਸ ਮੁਤਾਬਕ ਉਪਰੋਕਤ ਕੀਤੇ ਜਾ ਰਹੇ ਘਟਨਾਕਮ ਸਬੰਧੀ ਕਿਸੇ ਨੂੰ ਦੱਸਣ `ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਸੀ ।

ਕਿਵੇਂ ਸਾਹਮਣੇ ਆਇਆ ਮਾਮਲਾ

ਪਲਸ ਅਨੁਸਾਰ ਵਿਦਿਆਰਥਣ ਦੀ ਮਾਂ ਪਿਛਲੇ ਕੁੱਝ ਦਿਨਾਂ ਤੋਂ ਉਸ ਵਿੱਚ ਸਰੀਰਕ ਬਦਲਾਅ ਦੇਖ ਰਹੀ ਸੀ ਤੇ ਐਤਵਾਰ ਨੂੰ ਪੁੱਛਗਿੱਛ ਕਰਨ `ਤੇ ਵਿਦਿਆਰਥਣ ਨੇ ਆਪਣੀ ਮਾਂ ਨੂੰ ਸਾਰੀ ਘਟਨਾ ਦੱਸ ਦਿੱਤੀ । ਵਿਦਿਆਰਥਣ ਨੇ ਆਪਣੇ ਗਰਭਵਤੀ ਹੋਣ ਬਾਰੇ ਵੀ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਮਾਂ ਉਸਨੂੰ ਡਾਕਟਰ ਕੋਲ ਲੈ ਗਈ, ਜਿੱਥੇ ਉਸਦੇ ਗਰਭਵਤੀ ਹੋਣ ਦੀ ਪੁਸ਼ਟੀ ਹੋਈ । ਉਸੇ ਦਿਨ ਸਿ਼ਆਮਪੁਰ ਥਾਣੇ ਵਿੱਚ ਲਿਖਤੀ ਸਿ਼ਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਸ ਨੇ ਰਾਤ ਨੂੰ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ । ਸੋਮਵਾਰ ਨੂੰ ਉਸਨੂੰ ਉਲੂਬੇਰੀਆ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਦਿਆਰਥਣ ਦਾ ਮੈਡੀਕਲ ਟੈਸਟ ਵੀ ਕਰਵਾਇਆ ਗਿਆ ਹੈ ।

Advertisement