Patiala Help Club Logo

ਤ੍ਰਿਣਮੂਲ ਕਾਂਗਰਸ ਦਾ ਸਾਬਕਾ ਵਿਧਾਇਕ ਹਥਿਆਰ ਸਮੇਤ ਗ੍ਰਿਫ਼ਤਾਰ

ਕੋਲਕਾਤਾ, 29 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਪੱਛਮ ਬੰਗਾਲ (West Bengal) ਦੇ ਜਿਲਾ ਪਰਗਨਾ ਵਿਖੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਗੈਰ-ਕਾਨੂੰਨੀ ਹਥਿਆਰ ਸਮੇਤ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਇਹ ਸਾਬਕਾ ਵਿਧਾਇਕ

ਮਿਲੀ ਜਾਣਕਾਰੀ ਪੱਛਮੀ ਬੰਗਾਲ ਵਿਖੇ ਜੋ ਤ੍ਰਿਣਮੂਲ ਕਾਂਗਰਸ (Trinamool Congress) ਦੇ ਇਕ ਸਾਬਕਾ ਵਿਧਾਇਕ ਨੂੰ ਬੀਤੇ ਦਿਨੀਂ ਉੱਤਰੀ 24 ਪਰਗਨਾ ਜਿਲੇ `ਚ ਉਨ੍ਹਾਂ ਦੀ ਕਾਰ ਵਿਚੋਂ ਇਕ ਗੈਰ-ਕਾਨੂੰਨੀ ਹਥਿਆਰ (Illegal weapons) ਬਰਾਮਦ ਹੋਣ ਤੋਂ ਬਾਅਦ ਰਿਫ਼ਤਾਰ ਕਰ ਲਿਆ ਗਿਆ ਦੀ ਪਛਾਣ ਵਿਸ਼ਵਜੀਤ ਦਾਸ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਕਿਹਾ ਕਿ ਇਕ ਸੂਚਨਾ ਦੇ ਆਧਾਰ `ਤੇ ਗੋਪਾਲ ਨਗਰ ਬਾਜ਼ਾਰ ਖੇਤਰ `ਚ ਦਾਸ ਦੀ ਕਾਰ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਲੈਣ `ਤੇ ਉਕਤ ਹਥਿਆਰ ਬਰਾਮਦ ਕੀਤਾ ਗਿਆ । ਪੁਲਸ ਨੇ ਹਥਿਆਰ ਦੇ ਵੇਰਵੇ ਸਾਂਝੇ ਨਹੀਂ ਕੀਤੇ । ਦੱਸਣਯੋਗ ਹੈ ਕਿ ਵਿਸ਼ਵਾਜੀਤ ਦਾਸ 2011 ਤੇ 2016 `ਚ ਤ੍ਰਿਣਮੂਲ ਕਾਂਗਰਸ ਦੀ ਟਿਕਟ `ਤੇ ਬੋਨਗਾਓਂ ਉੱਤਰੀ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਸਨ ।

Advertisement