ਅੰਮ੍ਰਿਤਸਰ, 1 ਅਕਤੂਬਰ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਰੈਗਿੰਗ ਦੀ ਕੋਸਿ਼ਸ਼ ਕਰਨ ‘ਤੇ ਵਿਦਿਆਰਥੀਆਂ ਨੂੰ ਮੁਅੱਤਲ (Suspended) ਕੀਤਾ ਗਿਆ ਹੈ ।
ਕਿੰਨੇ ਵਿਦਿਆਰਥੀਆਂ ਨੂੰ ਕੀਤਾ ਗਿਆ ਹੈ ਮੁਅੱਤਲ
ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ (Government Medical College, Amritsar) ਦੇ ਹੋਸਟਲ ਵਿਚ ਜੋ ਜੂਨੀਅਰ ਐਮ. ਬੀ. ਬੀ. ਐਸ. ਵਿਦਿਆਰਥੀਆਂ ਦੀ ਰੈਗਿੰਗ (Ragging) ਕਰਨ ਦੀ ਕੋਸਿ਼ਸ਼ ਕਰਨ ਤੇ ਸੀਨੀਅਰ ਵਿਦਿਆਰਥੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਦੀ ਗਿਣਤੀ 8 ਹੈ । ਦੱਸਣਯੋਗ ਹੈ ਕਿ ਉਕਤ ਰੈਗਿੰਗ ਉਸ ਵੇਲੇ ਇਕ ਕੋਸਿ਼ਸ਼ ਬਣ ਕੇ ਰਹਿ ਗਈ ਜਦੋਂ ਜੂਨੀਅਰ ਵਿਦਿਆਰਥੀਆਂ ਨੇ ਰੈਗਿੰਗ ਕਰਨ ਵਾਲੇ ਵਿਦਿਆਰਥੀਆਂ ਸਬੰਧੀ ਤੁਰੰਤ ਹੀ ਫੋਨ ‘ਤੇ ਆਪਣੇ ਮਾਪਿਆਂ ਅਤੇ ਕਾਲਜ ਪ੍ਰਸ਼ਾਸਨ ਨੂੰ ਇਸਦੀ ਜਾਣਕਾਰੀ ਦਿੱਤੀ ।
ਕੀ ਆਖਿਆ ਕਾਲਜ ਪ੍ਰਸ਼ਾਸਨ ਨੇ
ਪ੍ਰਾਪਤ ਸੂਚਨਾ ਮੁਤਾਬਕ ਕਾਲਜ ਪ੍ਰ਼ਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਰੈਗਿੰਗ ਦੀ ਕੋਸਿ਼ਸ਼ ਨੂੰ ਵੀ ਗੰਭੀਰ ਅਨੁਸ਼ਾਸਨਹੀਣਤਾ ਮੰਨਿਆਂ ਜਾਵੇਗਾ । ਵਾਈਸ ਪਿ੍ਰੰਸੀਪਲ ਡਾ. ਜੇ. ਪੀ. ਅੱਤਰੀ ਨੇ ਦੱਸਿਆ ਕਿ ਮਾਮਲੇ ਦੇ ਸਾਰੇ ਤੱਥਾਂ ਦੀ ਸਮੀਖਿਆ ਲਈ 5 ਅਕਤੂਬਰ ਨੂੰ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਜਾਂਚ ਦੇ ਆਧਾਰ ਤੇ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ ।








