Patiala Help Club Logo

ਬਰਖਾਸਤ ਏ. ਆਈ. ਜੀ. ਰਾਜਜੀਤ ਸਿੰਘ 4 ਦਿਨ ਦੇ ਰਿਮਾਂਡ `ਤੇ

ਮੋਹਾਲੀ, 3 ਅਕਤੂਬਰ 2026 : ਪੰਜਾਬ ਪੁਲਸ ਦੇ ਬਰਖਾਸਤ ਚੱਲ ਰਹੇ ਏ. ਆਈ. ਜੀ. ਰਾਜਜੀਤ ਸਿੰਘ (AIG Rajjeet Singh) ਦਾ ਬੀਤੇ ਦਿਨੀਂ ਅਦਾਲਤ ਵਲੋਂ ਚਾਰ ਦਿਨਾਂ ਦਾ ਪੁਲਸ ਰਿਮਾਂਡ (Police remand) ਦਿੱਤਾ ਗਿਆ ਹੈ ।

ਕਿੰਨੇ ਦਿਨਾਂ ਦਾ ਮੰਗਿਆ ਸੀ ਰਿਮਾਂਡ

ਮਿਲੀ ਜਾਣਕਾਰੀ ਅਨੁਸਾਰ ਬਰਖਾਸਤ ਏ. ਆਈ. ਜੀ. ਰਾਜਜੀਤ ਸਿੰਘ ਨੂੰ ਸਾਲ 2017 `ਚ ਐੱਸ.ਟੀ.ਐੱਫ. ਵੱਲੋਂ ਦਰਜ ਐੱਫ. ਆਈ. ਆਰ. ਨੰਬਰ-1 ਦੇ ਮਾਮਲੇ `ਚ ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਅਦਾਲਤ (Mohali Court) `ਚ ਪੇਸ਼ ਕੀਤਾ ਗਿਆ । ਪੁਲਸ ਨੇ ਮਾਮਲੇ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਰਾਜਜੀਤ ਸਿੰਘ ਦੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ । ਉੱਥੇ ਹੀ, ਰਿਮਾਂਡ ਦਾ ਵਿਰੋਧ ਕਰਨ ਲਈ ਸੀਨੀਅਰ ਵਕੀਲ ਐੱਚ. ਐੱਸ. ਧਨੋਆ ਅਦਾਲਤ `ਚ ਪੇਸ਼ ਹੋਏ । ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਰਾਜਜੀਤ ਸਿੰਘ ਨੂੰ 4 ਦਿਨ ਦੇ ਪੁਲਸ ਰਿਮਾਂਡ `ਤੇ ਭੇਜਣ ਦੇ ਹੁਕਮ ਦਿੱਤੇ । ਦੱਸਣਯੋਗ ਹੈ ਕਿ ਏ. ਐੱਨ. ਟੀ. ਐੱਫ. ਨੇ ਉਨ੍ਹਾਂ ਨੂੰ ਇਸ ਮਾਮਲੇ `ਚ ਮੁੱਖ ਸਾਜਿ਼ਸ਼ਕਰਤਾ ਦੇ ਤੌਰ `ਤੇ ਗ੍ਰਿਫ਼ਤਾਰ ਕੀਤਾ ਹੈ ।

ਰਿਮਾਂਡ ਦੌਰਾਨ ਜਾਂਚ ਟੀਮ ਨੇ ਕੀਤੀ ਸੀ ਮਾਮਲੇ ਨਾਲ ਸਬੰਧਤ ਪੁੱਛਗਿੱਛ

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਨੇ 24 ਸਤੰਬਰ ਦੀ ਰਾਤ ਰਾਜਜੀਤ ਸਿੰਘ ਨੂੰ ਸਾਲ 2023 `ਚ ਦਰਜ ਇਕ ਹੋਰ ਮਾਮਲੇ `ਚ ਗ੍ਰਿਫ਼ਤਾਰ ਕੀਤਾ ਸੀ । ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 5 ਦਿਨ ਦੇ ਪੁਲਸ ਰਿਮਾਂਡ `ਤੇ ਭੇਜਿਆ ਸੀ । ਰਿਮਾਂਡ ਦੌਰਾਨ ਜਾਂਚ ਟੀਮ ਨੇ ਉਨ੍ਹਾਂ ਤੋਂ ਮਾਮਲੇ ਨਾਲ ਸਬੰਧਤ ਪੁੱਛਗਿੱਛ ਕੀਤੀ ਸੀ । ਹੁਣ ਸਾਲ 2017 ਦੇ ਮਾਮਲੇ `ਚ ਗ੍ਰਿਫ਼ਤਾਰੀ ਤੋਂ ਬਾਅਦ ਏ. ਐੱਨ. ਟੀ. ਐੱਫ. ਦੀ ਜਾਂਚ ਅੱਗੇ ਵਧੇਗੀ । ਪੁਲਸ ਵੱਲੋਂ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਪੁੱਛਗਿੱਛ ਅਤੇ ਮਾਮਲੇ `ਚ ਅੱਗੇ ਦੀ ਕਾਨੂੰਨੀ ਕਾਰਵਾਈ `ਤੇ ਨਜ਼ਰ ਰਹੇਗੀ ।

Advertisement