Patiala Help Club Logo

ਮੋਟਰਸਾਈਕਲ-ਟਰਾਲੇ ਦੀ ਟੱਕਰ ਦੌਰਾਨ ਦੋਵੇਂ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ

ਰਾਮਪੁਰਾ ਫੂਲ, 6 ਅਕਤੂਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇੇ ਪਿੰਡ ਮੰਡੀਕਲਾਂ ਵਿਖੇ ਮੋਟਰਸਾਈਕਲ-ਟਰਾਲੇ ਦੀ ਟੱਕਰ ਕਾਰਨ ਦੋਵੇਂ ਨੋਜਵਾਨਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਬਠਿੰਡਾ ਦੇ ਰਾਮਪੁਰਾਫੂਲ ਦੇ ਪਿੰਡ ਮੰਡੀਕਲਾਂ (Village Mandikalan) ਵਿਖੇ ਜੋ ਇਕ ਮੋਟਰਸਾਈਕਲ-ਟਰਾਲੇ ਦੀ ਆਪਸੀ ਟੱਕਰ ਦੇ ਚਲਦਿਆਂ ਵਾਪਰੇ ਸੜਕ ਹਾਦਸੇ ਵਿਚ ਦੋਵੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌੌਤ ਹੋ ਗਈ ਹੈ ਦੀ ਪਛਾਣ ਪਿੰਡ ਮੰਡੀ ਕਲਾਂ ਵਾਸੀ ਦੀਪਕ ਸਿੰਘ (20) ਪੁੱਤਰ ਭਰਪੂਰ ਸਿੰਘ ਅਤੇ ਅਰਸ਼ਦੀਪ ਸਿੰਘ (45) ਪੁੱਤਰ ਬੋਘੜ ਸਿੰਘ ਵਜੋਂ ਹੋਈ ਹੈ।

ਕਿਵੇਂ ਵਾਪਰਿਆ ਸੜਕ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਉ੍ਕਤ ਸੜਕ ਹਾਦਸਾ (Road accident) ਉਸ ਵੇਲੇ ਵਾਪਰਿਆ ਜਦੋਂ ਐਤਵਾਰ ਦੇਰ ਸ਼ਾਮ ਮੋਟਰਸਾਈਕਲ ਤੇ ਰਾਮਪੁਰਾ ਫੂਲ ਤੋਂ ਆਪਣੇ ਪਿੰਡ ਮੰਡੀਕਲਾਂ ਵਲ ਜਾ ਰਹੇ ਸਨ ਕਿ ਪਿੰਡ ਨੇੜੇ ਪਹੁੰਚਣ ਤੇ ਹੀ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਟਰਾਲੇ ਨਾਲ ਹੋ ਗਈ। ਉਕਤ ਦੋਹਾਂ ਨੂੰ ਇਲਾਜ ਲਈ ਰਾਮਪੁਰਾਫੂਲ ਦੇ ਹਸਪਤਾਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

Advertisement