Patiala Help Club Logo

ਪੰਜਾਬ ਦੇ ਨੌੌਜਵਾਨਾਂ ਨੂੰ ਕਤਲ ਮਾਮਲੇ ਵਿਚ ਸਾਉਦੀ ਅਰਬ ਵਿਖੇ ਹੋਈ ਮੌਤ ਦੀ ਸਜ਼ਾ

ਚੰਡੀਗੜ੍ਹ, 6 ਅਕਤੂਬਰ 2026 : ਸਾਉਦੀ ਅਰਬ (Saudi Arabia) ਵਿਖੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਇਕ ਵਿਅਕਤੀ ਦਾ ਕਤਲ ਕੀਤੇ ਜਾਣ ‘ਤੇ ਮੌਤ ਦੀ ਸਜ਼ਾ (Death penalty) ਸੁਣਾਏ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਹਲਕਾ ਸਮਰਾਲਾ ਅਤੇ ਪਿੰਡ ਬਰਲਾਸਪੁਰ ਦੇ ਵਸਨੀਕ ਜਿਨ੍ਹਾਂ ਦੋ ਪੰਜਾਬੀ ਨੌਜਵਾਨਾਂ ਨੂੰ ਸਾਉਦੀ ਅਰਬ ਵਿਖੇ ਇਕ ਪਾਕਿਸਤਾਨੀ ਵਿਅਕਤੀ ਦਾ ਲੜਾਈ-ਝਗੜੇ ਦੌਰਾਨ ਮੌਤ ਹੋ ਜਾਣ ‘ਤੇ ਕਤਲ ਕੀਤੇ ਜਾਣਾ ਸਮਝਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਹੈ ਵਿਚ ਦੋੋਹਾਂ ਨੌਜਵਾਨਾਂ ਦੀ ਪਛਾਣ 29 ਸਾਲਾ ਸੁਖਚੈਨ ਸਿੰਘ ਅਤੇ ਗੁਰਦੀਪ ਸਿੰਘ (Sukhchain Singh and Gurdeep Singh) ਦੇ ਤੌਰ ‘ਤੇ ਹੋਈ ਹੈ।

ਕਿੰਨਾਂ ਸਮਾਂ ਬਚਿਆ ਹੈ ਦੋਹਾਂ ਨੌਜਵਾਨਾਂ ਕੋਲ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਦੋਵੇਂ ਨੌਜਵਾਨਾਂ ਨੂੰ ਜਿਸ ਪਾਕਿਸਤਾਨੀ ਵਿਅਕਤੀ ਦੀ ਲੜਾਈ-ਝਗੜੇ ਦੌਰਾਨ ਮੌਤ ਹੋ ਜਾਣ ‘ਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ ਦੇ ਮਾਮਲੇ ਵਿਚ ਅਦਾਲਤ ਵਲੋਂ 29 ਸਤੰਬਰ ਨੂੰ ਸਜਾ ਸੁਣਾਈ ਗਈ ਹੈ, ਜਿਸਦੇ ਚਲਦਿਆਂ ਦੋਹਾਂ ਨੌਜਵਾਨਾਂ ਨੂੰ ਫ਼ੈਸਲੇ ਤੋਂ 30 ਦਿਨਾਂ ਦੀ ਸਮਾਂ ਹੱਦ ਦਿੱਤੇ ਜਾਣ ਤੋਂ ਬਾਅਦ ਫਾਂਸੀ ਦੇ ਦਿੱਤੀ ਜਾਵੇਗੀ ।

ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ ਭਾਰਤ ਤੋਂ ਦਖਲ ਦੀ ਮੰਗ

ਉਕਤ ਦੋਵੇਂ ਨੌਜਵਾਨਾਂ ਨੂੰ ਸਾਊਦੀ ਅਰਬ ਵਿਖੇ ਸੁਣਾਈ ਮੌਤ ਦੀ ਸਜ਼ਾ ਦੇ ਚਲਦਿਆਂ ਦੋਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ (Government of India) ਤੋਂ ਦਖਲ ਦੇ ਕੇ ਤੁਰੰਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਮੌਤ ਦੀ ਸਜ਼ਾ ਤੋਂ ਬਚਣ ਲਈ ਕੋਈ ਠੋਸ ਕਦਮ ਚੁੱਕਿਆ ਜਾ ਸਕੇ ।

Advertisement