Patiala Help Club Logo

ਪੀ. ਪੀ. ਐਸ. ਨਾਭਾ ਵਿਖੇ ਐਥਲੈਟਿਕਸ ਚੈਂਪੀਅਨਸਿ਼ਪ ਹੋਈ ਸ਼ੁੁਰੂ

Oct 7, 2026 | Breaking, Latest News, News, Patiala, Sports

ਨਾਭਾ, 7 ਅਕਤੂਬਰ 2026 : ਪੰਜਾਬ ਦੇ ਸ਼ਹਿਰ ਨਾਭਾ ਵਿਖੇ ਬਣੇ ਪੰਜਾਬ ਪਬਲਿਕ ਸਕੂਲ ਨਾਭਾ (Punjab Public School, Nabha) ਵਿਖੇ ਆਲ ਇੰਡੀਆ ਆਈ. ਪੀ. ਐਸ. ਸੀ. ਐਥਲੈਟਿਕਸ ਚੈਂਪੀਅਨਸਿ਼ਪ (Athletics championship) ਸ਼ੁਰੂ ਹੋ ਗਈ ਹੈ।

ਕਿੰਨੇ ਸਕੂਲਾਂ ਦੇ ਖਿਡਾਰੀ ਲੈ ਰਹੇ ਹਨ ਭਾਗ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪਬਲਿਕ ਸਕੂਲ (ਨਾਭਾ) ਵਿਖੇ ਜੋ ਅੱਜ ਚਾਰ ਰੋਜ਼ਾ ਆਲ ਇੰਡੀਆ ਆਈ. ਪੀ. ਐਸ. ਸੀ. ਐਥਲੈਟਿਕਸ ਲੜਕੇ (ਅੰਡਰ-14, ਅੰਡਰ-17 ਅਤੇ ਅੰਡਰ-19) ਚੈਂਪੀਅਨਸਿ਼ਪ ਦੀ ਸ਼ੁਰੂਆਤ ਕੀਤੀ ਗਈ ਹੈ ਵਿਚ 24 ਪ੍ਰਸਿੱਧ ਸਕੂਲਾਂ ਦੇ 470 ਤੋਂ ਵੀ ਵਧ ਖਿਡਾਰੀ ਭਾਗ ਲੈ ਰਹੇ ਹਨ । ਉਦਘਾਟਨੀ ਸਮਾਰੋਹ ਵਿੱਚ ਸ਼੍ਰੀ ਜੈ ਸਿੰਘ ਗਿੱਲ, ਆਈਏਐਸ (ਸੇਵਾਮੁਕਤ), ਪ੍ਰਧਾਨ, ਕਾਰਜਕਾਰੀ ਕਮੇਟੀ, ਬੋਰਡ ਆਫ਼ ਗਵਰਨਰਜ਼, ਪੰਜਾਬ ਪਬਲਿਕ ਸਕੂਲ, ਨਾਭਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਕੀ ਆਖਿਆ ਮੁੱਖ ਮਹਿਮਾਨ ਨੇ

ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦ੍ਰਿੜ੍ਹਤਾ, ਅਨੁਸ਼ਾਸਨ ਅਤੇ ਉੱਚ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਲਗਨ, ਟੀਮ ਭਾਵਨਾ, ਅਗਵਾਈ ਦੀ ਸਮਰੱਥਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਦ੍ਰਿੜ੍ਹਤਾ ਵਰਗੇ ਗੁਣ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਉਨ੍ਹਾਂ ਨੇ ਇਸ ਉਪਰੰਤ ਚੈਂਪੀਅਨਸ਼ਿਪ ਦੇ ਰਸਮੀ ਤੌਰ ’ਤੇ ਆਰੰਭ ਹੋਣ ਦਾ ਐਲਾਨ ਕੀਤਾ ।

ਪਹਿਲੇ ਦਿਨ ਖਿਡਾਰੀਆਂ ਵਲੋਂ ਉਤਸ਼ਾਹਪੂਰਵਕ ਭਾਗੀਦਾਰੀ ਕੀਤੀ ਗਈ

ਚੈਂਪੀਅਨਸਿ਼ਪ ਦੌਰਾਨ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚ ਟਰੈਕ ਅਤੇ ਫੀਲਡ ਦੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਮੁਕਾਬਲਿਆਂ ਰਾਹੀਂ ਖਿਡਾਰੀਆਂ ਨੂੰ ਆਪਣੀ ਗਤੀ, ਤਾਕਤ, ਸਹਿਣਸ਼ਕਤੀ, ਫੁਰਤੀ ਅਤੇ ਤਕਨੀਕੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ । ਚੈਂਪੀਅਨਸਿ਼ਪ ਦੇ ਪਹਿਲੇ ਦਿਨ ਵੱਖ-ਵੱਖ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਉਤਸ਼ਾਹਪੂਰਵਕ ਭਾਗੀਦਾਰੀ ਕੀਤੀ ਗਈ ਅਤੇ ਤਗਮਿਆਂ ਲਈ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ।

ਪ੍ਰਤੀਯੋਗੀਆਂ ਨੂੰ ਖੇਡਾਂ ਦੀ ਮਹੱਤਤਾ ਜ਼ੋਰ ਦੇਣ ਲਈ ਆਖਿਆ ਗਿਆ

ਇਸ ਮੌਕੇ ਹੈਡਮਾਸਟਰ ਡਾ. ਡੀ. ਸੀ. ਸ਼ਰਮਾ ਨੇ ਭਾਗ ਲੈਣ ਵਾਲੇ ਸਾਰੇ ਸਕੂਲਾਂ ਅਤੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਪਬਲਿਕ ਸਕੂਲ, ਨਾਭਾ ਲਈ ਇਸ ਵੱਕਾਰੀ ਰਾਸ਼ਟਰੀ ਪੱਧਰੀ ਚੈਂਪੀਅਨਸਿ਼ਪ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਸਾਰੇ ਪ੍ਰਤੀਯੋਗੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੁੰਦੀਆਂ ਹਨ ।

Advertisement