Patiala Help Club Logo

ਚੇਨਈ ਬੰਦਰਗਾਹ ਤੋਂ ਕਰੋੜਾਂ ਰੁਪਏ ਦੇ ਚੀਨੀ ਪਟਾਕੇ ਕੀਤੇ ਗਏ ਜ਼ਬਤ

ਹੈਦaਰਾਬਾਦ, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਡੀ. ਆਰ. ਆਈ. ਵਲੋਂ ਚੇਨਈ ਬੰਦਰਗਾਹ ਤੋਂ ਕਰੋੜਾਂ ਰੁਪਏ ਦੇ ਚੀਨੀ ਪਟਾਕੇ (Chinese firecrackers) ਬਰਾਮਦ ਕੀਤੇ ਗਏ ਹਨ ।

ਕਿੰਨੇ ਕਰੋੜ ਦੇ ਕੀਤੇ ਗਏ ਹਨ ਪਟਾਕੇ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਚੇਨਈ ਬੰਦਰਗਾਹ ਤੋਂ ਜੋ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (Directorate of Revenue Intelligence) ਵਲੋਂ ਬੀਤੇ ਦਿਨੀਂ ਕਰੋੜਾਂ ਰੁਪਏ ਤੋਂ ਵੱਧ ਦੇ ਚੀਨੀ ਪਟਾਕੇ ਜ਼ਬਤ ਕੀਤੇ ਗਏ ਹਨ 12 ਕਰੋੜ ਰੁਪਏ ਤੋਂ ਵਧ ਦੀ ਕੀਮਤ ਦੇ ਹਨ। ਇਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦਰਾਮਦ ਕੀਤਾ ਗਿਆ ਸੀ ।

ਡੀ. ਆਰ. ਆਈ. ਦੀ ਹੈਦਰਾਬਾਦ ਇਕਾਈ ਨੂੰ ਮਿਲੀ ਸੀ ਗੁਪਤ ਸੂਚਨਾ

ਪ੍ਰਾਪਤ ਸੂਚਨਾ ਮੁਤਾਬਕ ਡੀ. ਆਰ. ਆਈ. ਦੀ ਹੈਦਰਾਬਾਦ ਖੇਤਰੀ ਇਕਾਈ ਨੂੰ ਮਿਲੀ ਖੁਫੀਆ ਜਾਣਕਾਰੀ ਤੋਂ ਪਤਾ ਲੱਗਾ ਕਿ ਚੀਨੀ ਪਟਾਕਿਆਂ ਨੂੰ ਵੱਖ-ਵੱਖ ਕੰਟੇਨਰਾਂ `ਚ ਰੱਖਿਆ ਗਿਆ ਸੀ ਤੇ ਉਨ੍ਹਾਂ `ਤੇ ਸਟੇਸ਼ਨਰੀ ਦਾ ਸਾਮਾਨ, `ਮੈਡੀਕਲ ਦਸਤਾਨੇ, ਪਲਾਸਟਿਕ ਦੀਆਂ ਕਲਿੱਪਾਂ, ਵਾਲਾਂ ਦੇ ਬੈਂਡ, ਸਾਮਾਨ ਦੇ ਰੈਕ, ਜੁੱਤੀਆਂ ਦੇ ਰੈਕ ਤੇ ਹੋਰ ਵਸਤਾਂ ਦੇ ਲੇਬਲ ਲੱਗੇ ਹੋਏ ਸਨ । ਜਾਣਕਾਰੀ ਦੇ ਆਧਾਰ `ਤੇ ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਸ਼ੱਕੀ ਕੰਟੇਨਰਾਂ ਦੀ ਜਾਂਚ ਕੀਤੀ । ਜਾਂਚ ਕਰਨ `ਤੇ ਕੰਟੇਨਰਾਂ `ਚੋਂ ਵੱਡੀ ਮਾਤਰਾ `ਚ ਚੀਨੀ ਪਟਾਕੇ ਬਰਾਮਦ ਹੋਏ। ਵਿਦੇਸ਼ੀ ਵਪਾਰ ਨੀਤੀ ਅਧੀਨ ਪਟਾਕਿਆਂ ਦੀ ਦਰਾਮਦ ’ਤੇ ਪਾਬੰਦੀ ਹੈ ।

Advertisement